ਮੈਕਸਵੈੱਲ ਦੀ ਪਾਰੀ ਨੇ ਕਪਿਲ ਦੇਵ ਦੀ ਯਾਦ ਦਿਵਾ ਦਿੱਤੀ
Thursday, Nov 09, 2023 - 03:56 PM (IST)
ਮੁੰਬਈ, (ਭਾਸ਼ਾ)– ਟਨਬ੍ਰਿਜ ਵੇਲਸ ਵਿਚ 1983 ਵਿਚ ਉਹ ਸਰਦੀਆਂ ਦੀ ਸਵੇਰ ਸੀ ਤੇ 40 ਸਾਲ ਬਾਅਦ ਵਾਨਖੇੜੇ ਸਟੇਡੀਅਮ ’ਤੇ ਸ਼ਾਨਦਾਰ ਸ਼ਾਮ ਜਿਹੜੀ ਜਿੱਤ ਦੇ ਜਨੂੰਨ ਤੇ ਬੱਲੇ ਨਾਲ ਦੌੜਾਂ ਦੇ ਰੂਪ ਵਿਚ ਉਹ ਧਮਾਕੇਦਾਰ ਕ੍ਰਿਕਟ ਦੇ ਇਤਿਹਾਸ ਦੀ ਕਿਤਾਬ ਵਿਚ ਹਮੇਸ਼ਾ ਲਈ ਦਰਜ ਹੋ ਗਈ। ਉਸ ਸਮੇਂ ਕਪਿਲ ਦੇਵ ਸੀ ਤੇ ਹੁਣ ਗਲੇਨ ਮੈਕਸਵੈੱਲ। ਜ਼ਿੰਬਾਬਵੇ ਵਿਰੁੱਧ ਇੰਗਲੈਂਡ ਵਿਚ ਵਿਸ਼ਵ ਕੱਪ ਦੇ ਉਸ ਮੈਚ ਵਿਚ ਭਾਰਤ ਦੀਆਂ 5 ਵਿਕਟਾਂ 17 ਦੌੜਾਂ ’ਤੇ ਡਿੱਗ ਚੁੱਕੀਆਂ ਸਨ ਤੇ ਅਫਗਾਨਿਸਤਾਨ ਵਿਰੁੱਧ ਇਸ ਵਿਸ਼ਵ ਕੱਪ ਵਿਚ ਆਸਟਰੇਲੀਆ ਨੇ 7 ਵਿਕਟਾਂ 91 ਦੌੜਾਂ ’ਤੇ ਗੁਆ ਦਿੱਤੀਆਂ ਸਨ। ਸਮਾਨਤਾਵਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ।
25 ਜੂਨ 1983 ਨੂੰ ਟੀਮ ਮੈਨੇਜਰ ਜੀ. ਆਰ. ਮਾਨ ਸਿੰਘ ਨੇ ਕਪਿਲ ਦੀ ਬੱਲੇਬਾਜ਼ੀ ਦੌਰਾਨ ਕ੍ਰਿਸ ਸ਼੍ਰੀਕਾਂਤ ਨੂੰ ਬਾਥਰੂਮ ਜਾਣ ਨਹੀਂ ਦਿੱਤਾ ਸੀ ਤੇ ਉਹ ਇਕ ਹੀ ਜਗ੍ਹਾ ’ਤੇ ਖੜ੍ਹਾ ਰਿਹਾ। ਕਪਿਲ ਦੀ ਬੱਲੇਬਾਜ਼ੀ ਦੌਰਾਨ ਡ੍ਰੈਸਿੰਗ ਰੂਮ ਵਿਚ ਕੋਈ ਜਗ੍ਹਾ ਤੋਂ ਨਹੀਂ ਹਿੱਲਿਆ। ਕਪਿਲ ਨੇ 175 ਦੌੜਾਂ ਦੀ ਪਾਰੀ ਖੇਡ ਕੇ ਅਣਹੋਣੀ ਨੂੰ ਹੋਣੀ ਕਰ ਦਿਖਾਇਆ ਸੀ। ਇਸੇ ਤਰ੍ਹਾਂ ਮੈਕਸਵੈੱਲ ਜਦੋਂ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਆਸਟਰੇਲੀਅਨ ਖਿਡਾਰੀ ਡ੍ਰੈਸਿੰਗ ਰੂਮ ਵਿਚ ਆਪਣੀ ਜਗ੍ਹਾ ਤੋਂ ਤਦ ਤਕ ਨਹੀਂ ਉੱਠੇ ਜਦੋਂ ਤਕ ਉਸ ਨੇ ਮੁਜੀਬ ਉਰ ਰਹਿਮਾਨ ਨੂੰ ਜੇਤੂ ਛੱਕਾ ਨਹੀਂ ਲਾਇਆ।
ਇਹ ਵੀ ਪੜ੍ਹੋ : ਮੁਹੰਮਦ ਸ਼ੰਮੀ ਦਾ ਪਾਕਿ ਪ੍ਰਸ਼ੰਸਕਾਂ ਨੂੰ ਕਰਾਰਾ ਜਵਾਬ - ਆਪਣੇ ਵਸੀਮ ਅਕਰਮ 'ਤੇ ਭਰੋਸਾ ਨਹੀਂ ਤੁਹਾਨੂੰ
ਜੋਸ਼ ਹੇਜ਼ਲਵੁਡ ਨੇ ਮੈਚ ਤੋਂ ਬਾਅਦ ਕਿਹਾ,‘‘ਮੈਂ ਜਾਰਜ ਬੇਲੀ ਦੇ ਨਾਲ ਬੈਠਾ ਸੀ ਤੇ ਐਡਮ ਜ਼ਾਂਪਾ ਅੰਦਰ-ਬਾਹਰ ਜਾ ਰਿਹਾ ਸੀ। ਉਹ ਨਰਵਸ ਸੀ ਪਰ ਬਾਕੀ ਸਾਰੇ ਆਪਣੀ ਜਗ੍ਹਾ ਤੋਂ ਉੱਠੇ ਨਹੀਂ।’’ਮੈਕਸਵੈੱਲ ਨੇ 128 ਗੇਂਦਾਂ ’ਚ ਅਜੇਤੂ 201 ਦੌੜਾਂ ਬਣਾ ਕੇ ਟੀਮ ਨੂੰ ਚਮਤਕਾਰੀ ਜਿੱਤ ਦਿਵਾਈ। ਉਸ ਨੇ ਆਸਟਰੇਲੀਅਨ ਕਪਤਾਨ ਪੈਟ ਕਮਿੰਸ ਦੇ ਨਾਲ ਰਿਕਾਰਡ 202 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ