ਮੈਕਸ ਵਰਸਟਾਪੱਨ ਨੇ ਅਜਰਬੈਜਾਨ ਗ੍ਰਾਂ ਪ੍ਰੀ ਦੇ ਪਹਿਲੇ ਅਭਿਆਸ ’ਚ ਸਭ ਤੋਂ ਤੇਜ਼ ਸਮਾਂ ਕੱਢਿਆ

Friday, Jun 04, 2021 - 08:17 PM (IST)

ਮੈਕਸ ਵਰਸਟਾਪੱਨ ਨੇ ਅਜਰਬੈਜਾਨ ਗ੍ਰਾਂ ਪ੍ਰੀ ਦੇ ਪਹਿਲੇ ਅਭਿਆਸ ’ਚ ਸਭ ਤੋਂ ਤੇਜ਼ ਸਮਾਂ ਕੱਢਿਆ

ਬਾਕੂ (ਅਰਜਬੈਜਾਨ)— ਮੈਕਸ ਵਰਸਟਾਪੱਨ ਨੇ ਅਜਰਬੈਜਾਨ ਗ੍ਰਾਂ ਪ੍ਰੀ ਫ਼ਾਰਮੂਲਾ ਵਨ ਦੇ ਪਹਿਲੇ ਅਭਿਆਸ ਸੈਸ਼ਨ ’ਚ ਸ਼ੁੱਕਰਵਾਰ ਨੂੰ ਸਭ ਤੋਂ ਤੇਜ਼ ਸਮਾਂ ਕੱਢਿਆ। ਰੈੱਡ ਬੁੱਲ ਦੇ ਵਰਸਟਾਪੱਨ ਨੇ ਇਕ ਮਿੰਟ 43.184 ਸਕਿੰਟ ਦਾ ਸਮਾਂ ਕੱਢਿਆ ਤੇ ਫ਼ਰਾਰੀ ਦੇ ਡ੍ਰਾਈਵਰ ਚਾਰਲਸ ਲੇਕਰੇਕ ਨੂੰ .043 ਸਕਿੰਟ ਨਾਲ ਪਿੱਛੇ ਛੱਡਿਆ। ਫ਼ਰਾਰੀ ਦੇ ਕਾਰਲਸ ਸੇਂਜ ਤੀਜੇ ਸਥਾਨ ’ਤੇ ਰਹੇ। ਮਰਸੀਡੀਜ਼ ਦੇ ਲੁਈਸ ਹੈਮਿਲਟਨ ਸਤਵੇਂ ਤੇ ਵੇਲਟਾਰੀ ਬੋਟਾਸ 10ਵੇਂ ਸਥਾਨ ’ਤੇ ਰਹੇ। ਵਰਸਟਾਪੱਨ ਮੋਨਾਕੋ ਗ੍ਰਾਂ ਪ੍ਰੀ. ਜਿੱਤਣ ਦੇ ਬਾਅਦ ਚੈਂਪੀਅਨਸ਼ਿਪ ’ਚ ਚੋਟੀ ’ਤੇ ਪਹੁੰਚ ਗਏ ਸਨ।


author

Tarsem Singh

Content Editor

Related News