ਤਿੱਖੀ ਧੁੱਪ ਕਾਰਨ ਮੈਚ ਰੋਕਣ ''ਤੇ ਭੜਕੇ ਨੇਪੀਅਰ ਦੇ ਮੇਅਰ, ਕਹੀ ਵੱਡੀ ਗੱਲ

01/24/2019 1:55:21 PM

ਨੇਪੀਅਰ : ਨੇਪੀਅਰ ਦੇ ਮੇਅਰ ਬਿਲ ਡਾਲਟਨ ਨੇ ਕਿਹਾ ਕਿ ਭਾਰਤ ਨੂੰ ਨਿਊਜ਼ੀਲੈਂਡ ਦੇ ਕ੍ਰਿਕਟਰਾਂ ਨੂੰ ਇੰਨਾ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਅੱਖ 'ਚ ਸੂਰਜ ਦੀ ਰੌਸ਼ਨੀ ਕੁਝ ਹੱਦ ਤੱਕ ਬਰਦਾਸ਼ਤ ਕਰ ਸਕਣ। ਉਨ੍ਹਾਂ ਇਹ ਵੀ ਸਵਾਲ ਚੁੱਕਿਆ ਕਿ ਜੇਕਰ ਅਜਿਹੇ ਹਾਲਾਤ ਭਾਰਤ ਵਿਚ ਹੁੰਦੇ ਤਾਂ ਕੀ ਖਿਡਾਰੀ ਮੈਦਾਨ ਛੱਡ ਦਿੰਦੇ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲੇ ਵਨ ਡੇ ਵਿਚ ਡੁਬਦੇ ਸੂਰਜ ਦੀ ਰੌਸ਼ਨੀ ਤੋਂ ਰੁਕਾਵਟ ਪੈਣ ਕਾਰਨ ਖੇਡ ਕਰੀਬ ਅੱਧਾ ਘੰਟਾ ਰੋਕਣਾ ਪਿਆ ਸੀ। ਕੌਮਾਂਤਰੀ ਕ੍ਰਿਕਟ ਵਿਚ ਅਜਿਹਾ ਪਹਿਲੀ ਵਾਰ ਹੋਇਆ ਸੀ।

PunjabKesari

ਡਾਲਟਨ ਨੇ ਮੀਡੀਆ ਨੂੰ ਕਿਹਾ, ''ਭਾਰਤ ਵਿਚ ਅਜਿਹੇ ਹਾਲਾਤ ਪੈਦਾ ਹੁੰਦੇ ਤਾਂ ਕੀ ਖਿਡਾਰੀ ਮੈਦਾਨ ਛੱਡ ਦਿੰਦੇ। ਇਮਾਨਦਾਰੀ ਨਾਲ ਕਹਾਂ ਤਾਂ ਮੇਰਾ ਮੰਨਣਾ ਹੈ ਕਿ ਸਾਰੇ ਖਿਡਾਰੀ ਹਨ ਅਤੇ ਉਨ੍ਹਾਂ ਨੂੰ ਇੰਨਾ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਕੁਝ ਸਮੇਂ ਤੱਕ ਸੂਰਜ ਦੀ ਰੌਸ਼ਨੀ ਝੱਲ ਸਕਣ। ਇਹ ਆਊਟਡੋਰ ਖੇਡ ਹੈ ਅਤੇ ਉਨ੍ਹਾਂ ਨੂੰ ਮਜ਼ਬੂਤ ਹੋਣਾ ਚਾਹੀਦਾ ਹੈ। ਮੇਰੇ ਲਈ ਇਹ ਸਭ ਅਜੀਬ ਸੀ।''

PunjabKesari

ਨਿਊਜ਼ੀਲੈਂਡ ਕ੍ਰਿਕਟ ਦੇ ਬੁਲਾਰੇ ਰਿਚਰਡ ਬੂਕ ਨੇ ਕਿਹਾ ਕਿ ਸਮੱਸਿਆ ਦਾ ਕੋਈ ਹਲ ਨਹੀਂ ਦਿਸ ਰਿਹਾ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ, ''ਇਹ ਦਿਲਚਸਪ ਸੀ। 2014 'ਚ ਅਜਿਹਾ ਹੋਇਆ ਸੀ ਜਦੋਂ ਮੇਰੀ ਅੱਖ 'ਚ ਸੂਰਜ ਦੀ ਰੌਸ਼ਨੀ ਪੈ ਰਹੀ ਸੀ ਪਰ ਉਸ ਸਮੇਂ ਇਹ ਨਿਯਮ ਨਹੀਂ ਸੀ।'' ਇਸ ਤੋਂ ਬਾਅਦ ਨਿਊਜ਼ੀਲੈਂਡ ਕਪਤਾਨ ਕੇਨ ਵਿਲੀਅਮਸਨ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ, ''ਸੂਰਜ ਨੂੰ ਹਟਾਉਣਾ ਤਾਂ ਸੰਭਵ ਨਹੀਂ ਅਤੇ ਨਾਂ ਹੀ ਗ੍ਰੈਂਡਸਟੈਂਡ ਨੂੰ। ਇਸ ਲਈ ਅਸੀਂ ਹੀ ਕੁਝ ਦੇਰ ਬ੍ਰੇਕ ਲੈ ਲਈ। ਇੰਗਲੈਂਡ ਦੇ ਕੁਝ ਮੈਦਾਨਾਂ 'ਤੇ ਸੂਰਜ ਦੀ ਰੌਸ਼ਨੀ ਕਾਰਨ ਖੇਡ ਰੋਕਿਆ ਜਾਂਦਾ ਰਿਹਾ ਹੈ ਪਰ ਕੌਮਾਂਤਰੀ ਮੈਚ ਨਹੀਂ। ਭਾਰਤ ਅਤੇ ਇੰਗਲੈਂਡ ਵਿਚਾਲੇ 1980 ਵਿਚ ਮੁੰਬਈ ਟੈਸਟ ਸੂਰਜ ਗ੍ਰਹਿਣ ਕਾਰਨ ਇਕ ਦਿਨ ਬਾਅਦ ਖੇਡਿਆ ਗਿਆ ਸੀ। ਆਮ ਤੌਰ 'ਤੇ ਇਨ੍ਹਾਂ ਹਾਲਾਤਾਂ ਤੋਂ ਬਚਣ ਲਈ ਕ੍ਰਿਕਟ ਦੀ ਪਿਚਾਂ ਉੱਤਰ ਦੱਖਣੀ ਦਿਸ਼ਾ 'ਚ ਹੁੰਦੀਆਂ ਹਨ ਪਰ ਮੈਕਲੀਨ ਪਾਰਕ ਵਿਚ ਇਹ ਪੂਰਬ-ਪੱਛਮ ਵਲ ਹੈ।''


Related News