ਆਖਿਰ ਕਿਉਂ ਪੁਲਸ ਨੇ ਕੀਤਾ ਸ਼੍ਰੀਲੰਕਾ ਕ੍ਰਿਕਟ ਦੇ ਇਸ ਵੱਡੇ ਅਧਿਕਾਰੀ ਨੂੰ ਗ੍ਰਿਫਤਾਰ
Tuesday, Oct 23, 2018 - 01:00 PM (IST)

ਨਵੀਂ ਦਿੱਲੀ— ਮੈਚ ਫਿਕਸਿੰਗ ਅਤੇ ਕ੍ਰਿਕਟ 'ਚ ਭ੍ਰਿਸ਼ਟਾਚਾਰ ਮਾਮਲੇ 'ਚ ਬਦਨਾਮ ਹੁੰਦੇ ਜਾਂ ਰਹੇ ਸ਼੍ਰੀਲੰਕਾ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਭ੍ਰਿਸ਼ਟਾਚਾਰ ਦੇ ਕਈ ਮਾਮਲੇ ਝੱਲ ਰਹੇ ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਲੀ) ਦੇ ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ) ਨੂੰ ਵਿੱਤੀ ਧੋਖਾਧੜੀ ਦੇ ਮਾਮਲੇ 'ਚ ਸੋਮਵਾਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦੇ ਬੁਲਾਰੇ ਰੂਵਾਨ ਗੁਣਾਸੇਕਰਾ ਨੇ ਕਿਹਾ ਕਿ ਐੱਸ.ਐੱਲ. ਸੀ. ਦੀ ਸ਼ਿਕਾਇਤ ਨਾਲ ਪੀਆਲ ਨੰਦਨਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸ਼੍ਰੀਲੰਕਾ ਕ੍ਰਿਕਟ ਦੇ ਸੀ.ਐੱਫ.ਓ ਦੀ ਗ੍ਰਿਫਤਾਰੀ ਇਕ ਕਥਿਤ ਧੋਖਾਧੜੀ ਨਾਲ ਸੰਬੰਧਿਤ ਹੈ ਜਿਸਦਾ ਖੁਲਾਸਾ ਇਸ ਸਾਲ ਸਤੰਬਰ 'ਚ ਹੋਇਆ ਹੈ। ਇਹ ਮਾਮਲਾ ਸ਼੍ਰੀਲੰਕਾ ਦੇ ਮੌਜੂਦਾ ਇੰਗਲੈਂਡ ਦੌਰੇ ਦੇ ਪ੍ਰਸਾਰਣ ਅਧਿਕਾਰਾਂ ਨਾਲ ਜੁੜੇ 55 ਲੱਖ ਡਾਲਰ ਦੇ ਘੋਟਾਲੇ ਨੂੰ ਲੈ ਕੇ ਹੈ। ਪੁਲਸ ਨੂੰ ਕੀਤੀ ਗਈ ਸ਼ਿਕਾਇਤ 'ਚ ਸ਼੍ਰੀਲੰਕਾ ਕ੍ਰਿਕਟ ਨੇ ਸੀ.ਐੱਫ.ਓ. ਨੰਦਨਾ ਨੂੰ ਮੁੱਖ ਦੋਸ਼ੀ ਦੱਸਿਆ ਸੀ। ਨੰਦਨਾ ਨੇ ਹਾਲਾਂਕਿ ਦਾਅਵਾ ਕੀਤਾ ਸੀ ਕਿ ਉਸ ਦੀ ਈ-ਮੇਲ ਨੂੰ ਹੈਕ ਕਰ ਲਿਆ ਗਿਆ ਸੀ ਰਕਮ ਨੂੰ ਕਿਸੇ ਹੋਰ ਖਾਤੇ 'ਚ ਟ੍ਰਾਸਫਰ ਕਰਨ ਦੀ ਬੇਨਤੀ ਕੀਤੀ ਸੀ। ਇਸ ਤੋਂ ਪਹਿਲਾਂ ਸ੍ਰੀਲੰਕਾ ਸਰਕਾਰ 'ਚ ਮੰਤਰੀ ਅਤੇ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਰਜੁਨ ਰਣਤੂੰਗਾ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ 'ਚ ਮੈਚ ਫਿਕਸਿੰਗ ਨਾਲ ਜੁੜੇ ਮਾਮਲਿਆਂ ਦੀ ਜਾਂਚ ਅਤੇ ਕਾਨੂੰਨੀ ਮਤਾ ਬਣਾਉਣ 'ਚ ਭਾਰਤ ਮਦਦ ਕਰੇਗਾ।
ਰਣਤੂੰਗਾ ਨੇ ਕਿਹਾ ਭਾਰਤ ਦੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਸ਼੍ਰੀਲੰਕਾ ਕ੍ਰਿਕਟ 'ਤੇ ਵੱਡੇ ਪੈਮਾਨੇ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਜਾਂਚ 'ਚ ਤਕਨੀਕੀ ਵਿਸ਼ੇਸ਼ਤਾ ਮੁਹੱਈਆ ਕਰਾ ਸਕਦੀ ਹੈ । ਰਣਤੂੰਗਾ ਨੇ ਨਵੀਂ ਦਿੱਲੀ ਤੋਂ ਇੱਥੇ ਪਰਤਣ ਤੋਂ ਬਾਅਦ ਕਿਹਾ,' ਸਾਡੇ ਕੋਲ ਇਸ ਸਮੱਸਿਆ ਨਾਲ ਪੂਰੀ ਤਰ੍ਹਾਂ ਨਿਪਟਨ ਦੀ ਵਿਸ਼ੇਸ਼ਤਾ ਜਾਂ ਕਾਨੂੰਨ ਨਹੀਂ ਹੈ। ਭਾਰਤ ਇਸ ਨਾਲ ਜੁੜੇ ਕਾਨੂੰਨੀ ਮਤੇ ਬਣਾਉਣ 'ਚ ਮਦਦ ਕਰੇਗਾ। ਸੀ.ਬੀ.ਆਈ. ਨੇ 2000 'ਚ ਰਣਤੂੰਗਾ ਅਤੇ ਟੀਮ ਦੇ ਉਪਕਪਤਾਨ ਅਰਵਿੰਦ ਡੀ ਸਿਲਵਾ 'ਤੇ ਮੈਚ ਫਿਕਸਿੰਗ ਦਾ ਦੋਸ਼ ਲਗਾਇਆ ਸੀ ਪਰ ਬਾਅਦ 'ਚ ਦੋਵਾਂ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਸੀ।