ਬੰਗਲਾਦੇਸ਼ ਟੀਮ ਨੂੰ ਵੱਡਾ ਝਟਕਾ, ਸ਼੍ਰੀਲੰਕਾਂ ਦੌਰੇ ਤੋਂ ਪਹਿਲਾਂ ਹੀ ਕਪਤਾਨ ਮਸ਼ਰਫੇ ਮੁਰਤਜ਼ਾ ਬਾਹਰ
Saturday, Jul 20, 2019 - 01:56 PM (IST)

ਸਪੋਰਟਸ ਡੈਸਕ— ਬੰਗਲਾਦੇਸ਼ ਦੀ ਟੀਮ ਸ਼੍ਰੀਲੰਕਾ ਦੌਰੇ 'ਤੇ ਜਾਣ ਵਾਲੀ ਹੈ। ਉੱਥੇ ਉਨ੍ਹਾਂ ਨੂੰ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਖੇਡਣਾ ਹੈ। ਇਸ ਸੀਰੀਜ ਲਈ ਬੰਗਲਾਦੇਸ਼ ਟੀਮ ਦਾ ਐਲਾਨ ਵੀ ਹੋ ਚੁੱਕਿਆ ਹੈ। ਵਰਲਡ ਕੱਪ 'ਚ ਰਲਿਆ-ਮਿਲਿਆ ਪ੍ਰਦਰਸ਼ਨ ਕਰਨ ਤੋਂ ਬਾਅਦ ਸਾਰਿਆਂ ਨੂੰ ਬੰਗਲਾਦੇਸ਼ ਵਲੋਂ ਕਾਫ਼ੀ ਉਮੀਦਾਂ ਹਨ। ਉਨ੍ਹਾਂ ਨੇ ਵਰਲਡ ਕੱਪ 'ਚ ਦੱਖਣੀ ਅਫਰੀਕਾ ਤੇ ਵੈਸਟਇੰਡੀਜ ਵਰਗੀਆਂ ਟੀਮਾਂ ਨੂੰ ਅਸਾਨੀ ਨਾਲ ਹਰਾਇਆ ਸੀ।
ਸ਼ਿਰੀਲੰਕਾ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਗਲਾਦੇਸ਼ ਨੂੰ ਵੱਡਾ ਝਟਕਾ ਲਗਾ ਹੈ। ਟੀਮ ਦੇ ਕਪਤਾਨ ਤੇ ਤੇਜ਼ ਗੇਂਦਬਾਜ਼ ਮਸ਼ਰਫੇ ਮੁਰਤਜ਼ਾ ਸੱਟ ਦੀ ਵਜ੍ਹਾ ਕਰਕੇ ਦੌਰੇ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੇ ਖੱਬੇ ਹੈਮਸਟਰਿੰਗ 'ਚ ਪਰੇਸ਼ਾਨੀ ਹੈ। ਟੀਮ ਫਿਜੀਓ ਨੇ ਇਸ ਬਾਰੇ 'ਚ ਕਿਹਾ- ਮੁਰਤਜ਼ਾ ਨੇ ਅੱਜ ਟ੍ਰੇਨਿੰਗ ਦੇ ਦੌਰਾਨ ਆਪਣੇ ਖੱਬੇ ਹੈਮਸਟਰਿੰਗ ਨੂੰ ਜ਼ਖਮੀ ਕਰ ਲਿਆ। ਉਨ੍ਹਾਂ ਨੇ ਤੁਰੰਤ ਐੱਮ. ਐੱਸ. ਕੇ ਅਲਟਰਾਸਾਊਂਡ ਟੈਸਟ ਹਾਸਲ ਕੀਤਾ, ਜਿਸ 'ਚ ਗ੍ਰੇਡ 1 ਦੀ ਸੱਟ ਦਾ ਪਤਾ ਚੱਲਿਆ ਹੈ। ਇਹ ਇਕ ਵਾਰ-ਵਾਰ ਹੋਣ ਵਾਲੀ ਸੱਟ ਹੈ, ਜਿਸ ਦੇ ਨਾਲ ਉੱਬਰਨ 'ਚ ਲਗਭਗ ਤਿੰਨ ਤੋਂ ਚਾਰ ਹਫ਼ਤੇ ਲਗ ਸਕਦੇ ਹਨ। ਇਸ ਲਈ ਉਹ ਖੇਡ ਦੀਆਂ ਗਤੀਵਿਧੀਆਂ ਤੋਂ ਤਕਰੀਬਨ ਇਕ ਮਹੀਨਾ ਬਾਹਰ ਰਹਿਣਗੇ। ”
ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਦੀ ਵਾਪਸੀ
ਮਸ਼ਰਫੇ ਮੁਰਤਜ਼ਾ ਦੀ ਜਗ੍ਹਾ ਟੀਮ 'ਚ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਨੂੰ ਸ਼ਾਮਲ ਕੀਤਾ ਗਿਆ ਹੈ। ਸੱਜੇ ਪਾਸੇ ਹੱਥ ਦੇ ਤੇਜ਼ ਗੇਂਦਬਾਜ਼ ਤਸਕੀਨ ਨੇ ਆਪਣਾ ਆਖਰੀ ਵਨ-ਡੇ ਮੈਚ 2017 'ਚ ਦੱਖਣੀ ਅਫਰੀਕਾ ਦੌਰੇ 'ਤੇ ਖੇਡਿਆ ਸੀ। 32 ਵਨ-ਡੇ ਮੈਚਾਂ 'ਚ ਤਸਕੀਨ ਦੇ ਨਾਂ 45 ਵਿਕਟਾਂ ਦਰਜ ਹਨ। ਵਰਲਡ ਕੱਪ ਟੀਮ 'ਚ ਨਾ ਚੁੱਣੇ ਜਾਣ ਤੋਂ ਬਾਅਦ ਉਹ ਕਾਫ਼ੀ ਨਿਰਾਸ਼ ਸਨ ਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਰੋਂਦੇ ਹੋਏ ਦੀ ਫੋਟੋ ਵੀ ਆਈ ਸੀ।