ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ੀਆਈ ਖੇਡਾਂ 'ਚ ਨਹੀਂ ਉਤਰੇਗੀ ਮੈਰੀਕਾਮ
Sunday, Mar 06, 2022 - 11:27 PM (IST)
ਨਵੀਂ ਦਿੱਲੀ- 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਨੇ ਨੌਜਵਾਨਾਂ ਨੂੰ ਮੌਕਾ ਦੇਣ ਦੇ ਲਈ ਆਗਾਮੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਦੇ ਟਰਾਇਲ ਵਿਚ ਨਹੀਂ ਉਤਰਨ ਦਾ ਫੈਸਲਾ ਕੀਤਾ ਹੈ। ਮੈਰੀ ਨੇ ਨੌਜਵਾਨ ਮੁੱਕੇਬਾਜ਼ਾਂ ਨੂੰ ਮੌਕਾ ਦੇਣ ਅਤੇ ਰਾਸ਼ਟਰਮੰਡਲ ਖੇਡਾਂ ਦੀਆਂ ਆਪਣੀਆਂ ਤਿਆਰੀਆਂ 'ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਇਹ ਫੈਸਲਾ ਕੀਤਾ ਹੈ।
ਇਹ ਖ਼ਬਰ ਪੜ੍ਹੋ- PAK v AUS : ਤੀਜੇ ਦਿਨ ਦੀ ਖੇਡ ਖਤਮ, ਆਸਟਰੇਲੀਆ ਦਾ ਸਕੋਰ 271/2
ਭਾਰਤੀ ਮੁੱਕੇਬਾਜ਼ੀ ਮਹਾਸੰਘ ਨੂੰ ਭੇਜੇ ਆਪਣੇ ਇਕ ਸੰਦੇਸ਼ ਵਿਚ ਮੈਰੀ ਨੇ ਕਿਹਾ ਕਿ ਮੈਂ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਹਿਚਾਣ ਬਣਾਉਣ ਦਾ ਮੌਕਾ ਦੇਣ ਦੇ ਲਈ ਹਟ ਰਹੀ ਹਾਂ। ਮੈਂ ਕੇਵਲ ਰਾਸ਼ਟਰਮੰਡਲ ਖੇਡਾਂ ਦੇ ਲਈ ਤਿਆਰੀ 'ਤੇ ਆਪਣਾ ਧਿਆਨ ਕੇਂਦ੍ਰਿਤ ਕਰਾਂਗੀ। ਟਰਾਇਲ ਵਿਚ ਏਸ਼ੀਆਈ ਖੇਡਾਂ ਦੇ ਭਾਰ ਵਰਗ ਵੀ ਸ਼ਾਮਿਲ ਹੋਣਗੇ। ਏਸ਼ੀਆਈ ਖੇਡਾਂ ਦੇ ਲਈ ਚੋਣ ਟਰਾਇਲ ਪੁਰਸ਼ਾਂ ਦੇ ਵਰਗ ਵਿਚ ਮਈ 'ਚ ਹੋਣਗੇ ਜਦਕਿ ਰਾਸ਼ਟਰਮੰਡਲ ਖੇਡਾਂ ਦੇ ਲਈ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿਚ ਟਰਾਇਲ ਜੂਨ ਵਿਚ ਹੋਣਗੇ। ਵਿਸ਼ਵ ਮੁੱਕੇਬਾਜ਼ੀ ਪ੍ਰਤੀਯੋਗਿਤਾ 6 ਤੋਂ 21 ਮਈ ਤੱਕ ਇਸਤਾਂਬੁਲ (ਤੁਰਕੀ) ਵਿਚ ਹੋਵੇਗੀ, ਜਦਕਿ ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ ਅਤੇ ਏਸ਼ੀਆਈ ਖੇਡਾਂ 10 ਸਤੰਬਰ ਤੋਂ ਹੋਣਗੀਆਂ।
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਮੈਚ 'ਚ ਧੀ ਦੇ ਨਾਲ ਪਹੁੰਚੀ ਪਾਕਿਸਤਾਨੀ ਕਪਤਾਨ, ICC ਨੇ ਕੀਤਾ ਸਲਾਮ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।