ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਹਾਰੀ ਮੈਰੀਕਾਮ, ਕਾਂਸੀ ਨਾਲ ਕਰਨਾ ਪਿਆ ਸਬਰ

Saturday, Oct 12, 2019 - 12:14 PM (IST)

ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਹਾਰੀ ਮੈਰੀਕਾਮ, ਕਾਂਸੀ ਨਾਲ ਕਰਨਾ ਪਿਆ ਸਬਰ

ਸਪੋਰਟਸ ਡੈਸਕ— ਰੂਸ ਦੇ ਉਲਾਨ ਉਦੇ ਸ਼ਹਿਰ 'ਚ ਚੱਲ ਰਹੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਸ਼ਨੀਵਾਰ ਨੂੰ ਛੇ ਵਾਰ ਦੀ ਚੈਂਪੀਅਨ ਐੱਮ. ਸੀ. ਮੈਰੀਕਾਮ (51 ਕਿੱਲੋ) ਦੇ ਸੈਮੀਫਾਈਨਲ 'ਚ ਹਾਰ ਗਈ। ਇਸ ਤਰ੍ਹਾ ਹੁਣ ਉਨ੍ਹਾਂ ਨੂੰ ਕਾਂਸੀ ਤਮਗੇ ਨਾਲ ਹੀ ਸਬਰ ਕਰਨਾ ਹੋਵੇਗਾ। ਸੈਮੀਫਾਈਨਲ 'ਚ ਦੂਜਾ ਦਰਜਾ ਪ੍ਰਾਪਤ ਤੁਰਕੀ ਦੀ ਬੁਸੇਨਾਜ ਸਾਕਿਰੋਗਲੂ ਨਾਲ 1-4 ਦੇ ਫਰਕ ਨਾਲ ਹਾਰ ਕੇ ਮੈਰੀ ਕਾਮ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਆਪਣੇ ਸੱਤਵੇਂ ਗੋਲਡ ਮੇਡਲ ਤੋਂ ਖੁੰਝ ਗਈ। ਹਲਾਂਕਿ ਸੈਮੀਫਾਈਨਲ 'ਚ ਮੈਰੀ ਕਾਮ ਨੂੰ ਬੁਸੇਨਾਜ ਤੋਂ ਮਿਲੀ ਹਾਰ ਦੇ ਖਿਲਾਫ ਭਾਰਤ ਨੇ ਮੈਚ ਰੈਫਰੀ ਦੇ ਫ਼ੈਸਲੇ ਖਿਲਾਫ ਅਪੀਲ ਦਰਜ ਕਰਾਈ ਹੈ।PunjabKesari
ਇਸ ਤੋਂ ਪਹਿਲਾਂ ਸੈਮੀਫਾਈਨਲ 'ਚ ਪੁੱਜਦੇ ਹੀ ਉਹ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਦੀ ਸਭ ਤੋਂ ਸਫਲ ਮੁੱਕੇਬਾਜ਼ ਬਣੀ ਸੀ, ਜਦੋਂ ਉਨ੍ਹਾਂ ਨੇ ਸੈਮੀਫਾਈਨਲ 'ਚ ਪਹੁੰਚ ਕੇ ਅੱਠਵਾਂ ਤਮਗਾ ਪੱਕਾ ਕੀਤਾ ਸੀ। ਮੈਰੀ ਕਾਮ ਨੇ ਕੁਆਰਟਰ ਫਾਈਨਲ 'ਚ ਕੋਲੰਬੀਆ ਦੀ ਇੰਗਟ ਵਾਲੇਂਸੀਆ ਨੂੰ 5-0 ਨਾਲ ਮਾਤ ਦਿੰਦੇ ਹੋਏ ਸੈਮੀਫਾਈਨਲ 'ਚ ਪੁੱਜਣ ਦੇ ਨਾਲ ਹੀ ਮੈਰੀ ਕਾਮ ਨੇ ਆਪਣਾ ਕਾਂਸੀ ਤਮਗਾ ਸੁਨਿਸ਼ਚਿਤ ਕਰ ਲਿਆ ਸੀ। ਕਾਂਸੀ ਤਮਗਾ ਜਿੱਤਣ ਦੇ ਨਾਲ ਹੀ ਮੈਰੀ ਕਾਮ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀ ਸਫਲ ਮੁੱਕੇਬਾਜ਼ ਹੋਣ ਦਾ ਆਪਣਾ ਹੀ ਰਿਕਾਰਡ ਤੋੜਿਆ। ਤਮਗਿਆਂ ਦੀ ਗਿਣਤੀ ਦੇ ਅਧਾਰ 'ਤੇ ਉਹ ਪੁਰਸ਼ ਅਤੇ ਮਹਿਲਾ ਦੋਨਾਂ 'ਚ ਸਭ ਤੋਂ ਸਫਲ ਹਨ। ਪੁਰਸ਼ ਵਰਗ 'ਚ ਕਿਊਬਾ ਦੇ ਫੇਲਿਕਸ ਸਾਵੋਨ ਨੇ ਸਭ ਤੋਂ ਜ਼ਿਆਦਾ ਸੱਤ ਤਮਗੇ ਜਿੱਤੇ ਹਨ।

36 ਸਾਲ ਦਾ ਮੈਰੀ ਕਾਮ ਦਾ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਇਹ 8ਵਾਂ ਤਮਗਾ ਹੈ। ਮੈਰੀ ਨੇ ਇਸ ਤੋਂ ਪਹਿਲਾਂ 6 ਸੋਨ ਅਤੇ ਇਕ ਚਾਂਦੀ ਤਮਗਾ ਜਿੱਤ ਚੁੱਕੀ ਸੀ। ਹਾਲਾਂਕਿ ਉਨ੍ਹਾਂ ਨੇ ਇਹ ਸਾਰੇ ਤਮਗੇ 48 ਕਿੱਲੋਗ੍ਰਾਮ ਭਾਰ ਵਰਗ 'ਚ ਜਿੱਤੇ ਹਨ ਅਤੇ ਇਸ ਵਾਰ ਉਹ 51 ਕਿੱਲੋਗ੍ਰਾਮ ਭਾਰ ਵਰਗ 'ਚ ਖੇਡਦੇ ਹੋਏ ਪਹਿਲਾ ਤਮਗਾ ਹਾਸਲ ਕੀਤਾ ਹੈ।PunjabKesari
ਇਸ ਤੋਂ ਇਲਾਵਾ ਮੈਰੀ ਕਾਮ ਦੇ ਕੋਲ ਇਕ ਏਸ਼ੀਆਈ ਖੇਡ ਸੋਨ ਤਮਗਾ, ਚਾਰ ਏਸ਼ੀਆਈ ਚੈਂਪੀਅਨਸ਼ਿਪ ਸੋਨ ਤਮਗਾ ਅਤੇ ਇਕ ਰਾਸ਼ਟਰਮੰਡਲ ਖੇਡ ਸੋਨ ਹੈ। ਮੈਰੀ ਕਾਮ ਨੇ 51 ਕਿੱਲੋਗ੍ਰਾਮ ਭਾਰਵਰਗ 'ਚ 2014-ਏਸ਼ੀਆਈ ਖੇਡਾਂ 'ਚ ਸੋਨ ਅਤੇ 2018 ਏਸ਼ੀਅਨ ਗੇਮਜ਼ 'ਚ ਕਾਂਸੀ ਤਮਗੇ ਵੀ ਜਿੱਤ ਚੁੱਕੀ ਹੈ। ਲੰਡਨ ਓਲੰਪਿਕ 2012 'ਚ ਵੀ ਮੈਰੀ ਕਾਮ ਨੇ 51 ਕਿੱਲੋਗ੍ਰਾਮ ਭਾਰਵਰਗ 'ਚ ਹੀ ਕਾਂਸੀ ਜਿੱਤਿਆ ਸੀ।


Related News