''ਟੀਮ ਬ੍ਰਿਜਸਟੋਨ'' ਨਾਲ ਜੁੜੇ ਮੈਰੀਕਾਮ, ਸਾਕਸ਼ੀ, ਲਲਿਤ ਤੇ ਸ਼੍ਰੀਕਾਂਤ

02/21/2018 4:21:24 AM

ਮੁੰਬਈ— ਓਲੰਪਿਕ ਤਮਗਾ ਜੇਤੂ ਮਹਿਲਾ ਮੁੱਕੇਬਾਜ਼ ਐੱਮ. ਸੀ. ਮੈਰੀਕਾਮ, ਮਹਿਲਾ ਪਹਿਲਵਾਨ ਸਾਕਸ਼ੀ ਮਲਿਕ, ਲੰਬੀ ਦੂਰੀ ਦੀ ਦੌੜਾਕ ਲਲਿਤਾ ਬਾਬਰ ਤੇ ਬੈਡਮਿੰਟਨ ਸਟਾਰ ਸ਼੍ਰੀਕਾਂਤ ਕਿਦਾਂਬੀ ਵਿਸ਼ਵ ਦੀ ਸਭ ਤੋਂ ਵੱਡੀ ਟਾਇਰ ਤੇ ਰਬੜ ਕੰਪਨੀ ਦੀ ਸਹਾਇਕ ਕੰਪਨੀ ਬ੍ਰਿਜਸਟੋਨ ਇੰਡੀਆ ਦੀ ਵਿਸ਼ਵਵਿਆਪੀ ਓਲੰਪਿਕ ਸਾਂਝੇਦਾਰੀ ਦੇ ਤਹਿਤ ਟੀਮ ਬ੍ਰਿਜਸਟੋਨ ਦੇ ਨਵੇਂ ਮੈਂਬਰ ਬਣ ਗਏ ਹਨ। ਇਸ ਤਰ੍ਹਾਂ ਇਹ ਸਮੂਹ ਬ੍ਰਿਜਸਟੋਨ ਇੰਡੀਆ ਦੀ ਪਹਿਲੀ ਬ੍ਰਾਂਡ ਅੰਬੈਸਡਰ ਪੀ. ਵੀ. ਸਿੰਧੂ ਨਾਲ 50 ਤੋਂ ਵੱਧ ਐਥਲੀਟਾਂ ਵਾਲੀ 'ਟੀਮ ਬ੍ਰਿਜਸਟੋਨ' ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਬ੍ਰਿਜਸਟੋਨ ਇੰਡੀਆ ਪ੍ਰਾ. ਲਿਮ. ਦੇ ਡਾਇਰੈਕਟਰ ਜਨਰਲ ਪਰਾਗ ਸਾਤਪੁਤੇ ਨੇ ਮੰਗਲਵਾਰ  ਇਕ ਸਮਾਰੋਹ 'ਚ ਇਹ ਐਲਾਨ ਕੀਤਾ।
 


Related News