ਦੁਬਈ ’ਚ ਭਾਰਤੀ ਬਾਕਸਿੰਗ ਟੀਮ ਦੇ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਮੈਰੀ ਕਾਮ ਸਮੇਤ ਕਈ ਮੁੱਕੇਬਾਜ਼ ਸਨ ਮੌਜੂਦ
Saturday, May 22, 2021 - 06:21 PM (IST)
ਸਪੋਰਟਸ ਡੈਸਕ— ਦੁਬਈ ਹਵਾਈ ਅੱਡੇ ’ਤੇ ਭਾਰਤੀ ਬਾਕਸਿੰਗ ਟੀਮ ਦੇ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ ਹੈ। ਹਵਾਈ ਜਹਾਜ਼ ’ਚ ਮੈਰੀ ਕਾਮ ਸਮੇਤ ਕਈ ਮੁੱਕੇਬਾਜ਼ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਈਂਧਨ ਦੀ ਕਮੀ ਕਾਰਨ ਅਜਿਹਾ ਕੀਤਾ ਗਿਆ ਹੈ। ਇਸ ਦੌਰਾਨ ਇਕ ਗੜਬੜੀ ਵੀ ਸਾਹਮਣੇ ਆਈ, ਜਿਸ ਕਾਰਨ ਹਵਾਈ ਜਹਾਜ਼ ਨੂੰ ਅੱਧੇ ਘੰਟੇ ਦੀ ਦੇਰੀ ਦੇ ਬਾਅਦ ਲੈਂਡਿੰਗ ਦੀ ਇਜਾਜ਼ਤ ਮਿਲੀ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਲਈ ਬੁਰੀ ਖ਼ਬਰ, ਬੱਲੇਬਾਜ਼ੀ ਸਿਖਾਉਣ ਵਾਲੇ ਕੋਚ ਸੁਰੇਸ਼ ਬਤਰਾ ਦਾ ਦਿਹਾਂਤ
A SpiceJet flight carrying Indian boxing team, including Mary Kom, has reported a fuel emergency landing at Dubai airport today over landing confusion. After half an hour delay, the flight was allowed to land at Dubai airport.
— ANI (@ANI) May 22, 2021
ਦਰਅਸਲ, ਸਪਾਈਸਜੈੱਟ ਦਾ ਇਹ ਹਵਾਈ ਜਹਾਜ਼ ਭਾਰਤੀ ਬਾਕਸਿੰਗ ਟੀਮ ਨੂੰ ਦਿੱਲੀ ਤੋਂ ਦੁਬਈ ਲੈ ਕੇ ਜਾ ਰਿਹਾ ਸੀ। ਇਸੇ ਵਿਚਾਲੇ ਈਂਧਨ ਦੀ ਕਮੀ ਹੋ ਗਈ, ਜਿਸ ਕਾਰਨ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ। ਲੈਂਡਿੰਗ ’ਚ ਸ਼ੱਕ ਨੂੰ ਲੈ ਕੇ ਹਵਾਈ ਜਹਾਜ਼ ਨੂੰ ਨਿਰਧਾਰਤ ਸਮੇਂ ਤੋਂ ਵੱਧ ਹਵਾ ’ਚ ਰਹਿਣਾ ਪਿਆ। ਜਦਕਿ ਸਪਾਈਸਜੈੱਟ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਟੀਮ ਸਹੀ ਸਲਾਮਤ ਦੁਬਈ ਪਹੁੰਚ ਗਈ ਹੈ। ਸਾਰੇ ਯਾਤਰੀਆਂ ਦੇ ਕੋਲ ਉੱਚਿਤ ਕਾਗ਼ਜ਼ਾਤ ਸਨ।
ਇਹ ਵੀ ਪੜ੍ਹੋ : ਸਾਗਰ ਨੂੰ ਸੁਸ਼ੀਲ ਨੇ ਜਾਨਵਰਾਂ ਦੀ ਤਰ੍ਹਾਂ ਕੁੱਟਿਆ, CCTV ਫ਼ੁਟੇਜ ਨਾਲ ਸਾਹਮਣੇ ਆਇਆ ਸਚ
ਟੀਮ ਦੇ ਕਰੀਬੀ ਸੂਤਰ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਇਸ ਦੌਰੇ ਦੀ ਮਨਜ਼ੂਰੀ ਦੀ ਚਿੱਠੀ ਨੂੰ ਲੈ ਕੇ ਦੁਚਿੱਤੀ ਦੀ ਸਥਿਤੀ ਸੀ, ਜਿਸ ਨੂੰ ਯੂ. ਏ. ਈ. ’ਚ ਭਾਰਤੀ ਦੂਤਘਰ ਦੇ ਦਖ਼ਲ ਦੇ ਬਾਅਦ ਸੁਲਝਾ ਲਿਆ ਗਿਆ। ਹਵਾਈ ਜਹਾਜ਼ ਨੂੰ ਕੁਝ ਜ਼ਿਆਦਾ ਸਮੇਂ ਤਕ ਹਵਾ ’ਚ ਰਹਿਣਾ ਪਿਆ, ਪਰ ਹੁਣ ਮੁੱਕੇਬਾਜ਼ ਆਪਣੇ ਹੋਟਲ ਪਹੁੰਚ ਗਏ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।