ਮਾਰਕੇਜ਼ ਨੇ ਅਰਜਨਟੀਨਾ ਮੋਟੋ ਜੀਪੀ 'ਚ ਹਾਸਲ ਕੀਤੀ ਪਹਿਲੀ ਜਿੱਤ
Tuesday, Apr 02, 2019 - 12:34 PM (IST)

ਅਰਜਨਟੀਨਾ— ਪਿਛਲੇ ਵਿਸ਼ਵ ਚੈਂਪੀਅਨ ਮਾਕਰ ਮਾਰਕੇਜ਼ ਨੇ ਅਰਜਨਟੀਨਾ ਮੋਟੋ ਜੀਪੀ 'ਚ ਆਪਣਾ ਦਬਦਬਾ ਬਨਾਏ ਰੱਖਦੇ ਹੋਏ 2019 ਸਤਰ ਦੀ ਪਹਿਲੀ ਜਿੱਤ ਹਾਸਲ ਕਰ ਲਈ। 26 ਸਾਲ ਦਾ ਸਪੇਨ ਦੇ ਮਾਰਕਵੇਜ ਨੇ ਹੌਂਡਾ 'ਤੇ ਟਰਮਸ ਡੀ ਰਯੋ ਹੌਂਡਾ ਟ੍ਰੈਕ 'ਤੇ 25 ਲੈਪ ਦੀ ਰੇਸ 'ਚ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਆਪਣੀ ਬੜ੍ਹਤ ਬਨਾਏ ਰੱਖਦੇ ਹੋਏ 41 ਮਿੰਟ 43. 688 ਸੈਕਿੰਡ 'ਚ ਜਿੱਤ ਹਾਸਲ ਕੀਤੀ। ਉਹ ਯਾਮਾਹਾ ਦੇ ਵੇਲੇਂਟਿਨੋ ਰੋਸੀ ਤੋਂ 9.8 ਸੈਕਿੰਡ ਅੱਗੇ ਰਹੇ। ਡੁਕਾਟੀ ਦੇ ਰੇਸਰ ਏਂਡਰਿਆ ਦੋਵਿਜਯੋਸੋ ਅੱਧੇ ਸੈਕਿੰਡ ਤੋਂ ਪਿਛੜ ਕੇ ਤੀਜੇ ਸਥਾਨ 'ਤੇ ਰਹੇ। ਮਾਰਕਵੇਜ ਦੀ ਇਸ ਸਕਿਰਟ 'ਤੇ ਇਹ ਤੀਜੀ ਜਿੱਤ ਹੈ। ਉਨ੍ਹਾਂ ਨੇ ਕਿਹਾ, ''ਮੈਂ ਇਸ ਗੱਲ ਨੂੰ ਸਵੀਕਾਰ ਕਾਰਦਾ ਹਾਂ ਕਿ ਪਿਛਲੇ ਸਾਲ ਮੈਂ ਗਲਤੀਆਂ ਕੀਤੀਆਂ ਸਨ ਜਿਸ ਦੇ ਲਈ ਮੇਰੇ 'ਤੇ ਪੈਨਲਟੀ ਲੱਗੀ ਸੀ। ਮੈਂ ਇਸ ਅਨੁਭਵ ਨਾਲ ਬਹੁਤ ਕੁਝ ਸਿੱਖਿਆ ਤੇ ਮੈਂ ਇਹ ਸਾਬਤ ਕਰਣਾ ਚਾਹੁੰਦਾ ਸੀ ਕਿ ਮੈਂ ਰਫ਼ਤਾਰ ਤੇ ਸਟੀਕਤਾ ਦਾ ਪ੍ਰਦਰਸ਼ਨ ਕਰ ਸਕਦਾ ਹਾਂ।