ਮਾਰਕ ਵੁੱਡ ਦੇ ਮੋਢੇ 'ਚ ਸੱਟ, ਤੀਜੇ ਟੈਸਟ ਵਿਚ ਖੇਡਣਾ ਸ਼ੱਕੀ

08/18/2021 1:30:14 AM

ਲੰਡਨ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਦਾ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਮੋਢੇ 'ਚ ਸੱਟ ਲੱਗ ਜਾਣ ਕਾਰਨ ਭਾਰਤ ਦੇ ਵਿਰੁੱਧ ਤੀਜੇ ਟੈਸਟ ਕ੍ਰਿਕਟ ਮੈਚ ਖੇਡਣਾ ਸ਼ੱਕੀ ਹੈ। ਇੰਗਲੈਂਡ ਪਹਿਲਾਂ ਹੀ ਸੱਟਾਂ ਦੀ ਸਮੱਸਿਆ ਦੇ ਕਾਰਨ ਕੁਝ ਮੁੱਖ ਖਿਡਾਰੀਆਂ ਦੇ ਬਿਨਾਂ ਖੇਡ ਰਿਹਾ ਹੈ। ਉਸ ਨੇ ਲਾਰਡਸ ਵਿਚ ਦੂਜਾ ਟੈਸਟ 151 ਦੌੜਾਂ ਨਾਲ ਗੁਆ ਦਿੱਤਾ ਅਤੇ ਉਹ ਪੰਜ ਮੈਚਾਂ ਦੀ ਸੀਰੀਜ਼ ਵਿਚ ਹੁਣ 0-1 ਨਾਲ ਪਿੱਛੇ ਚੱਲ ਰਿਹਾ ਹੈ।

ਇਹ ਖ਼ਬਰ ਪੜ੍ਹੋ- IND v ENG : ਰਹਾਣੇ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼

PunjabKesari
ਜ਼ਖਮੀ ਹੋਣ ਦੇ ਕਾਰਨ ਸਟੁਅਰਡ ਬਾਡ, ਜੋਫ੍ਰਾ ਆਰਚਰ ਅਤੇ ਕ੍ਰਿਸ ਵੋਕਸ ਪਹਿਲਾਂ ਹੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਬੇਨ ਸਟੋਕਸ ਨੇ ਮਾਨਸਿਕ ਸਿਹਤ ਕਾਰਨਾਂ ਕਰਕੇ ਅਣਮਿੱਥੇ ਸਮੇਂ ਦੀ ਛੁੱਟੀ ਲਈ ਹੈ। ਹੁਣ ਵੁੱਡ ਵੀ ਇਸ ਸੂਚੀ ਵਿਚ ਸ਼ਾਮਲ ਹੋ ਸਕਦੇ ਹਨ। ਇੰਗਲੈਂਡ ਦੇ ਮੁੱਖ ਕੋਚ ਕ੍ਰਿਸ ਸਿਲਵਰਵੁੱਡ ਨੇ ਮੰਗਲਵਾਰ ਨੂੰ ਕਿਹਾ ਕਿ ਡਾਕਟਰ ਉਸਦੀ ਸੱਟ 'ਤੇ ਨਜ਼ਰ ਰੱਖ ਰਹੇ ਹਨ। ਅਗਲੇ ਦੋ ਦਿਨਾਂ ਵਿਚ ਸਥਿਤੀ ਜ਼ਿਆਦਾ ਸਪੱਸ਼ਟ ਹੋ ਜਾਵੇਗੀ। ਅਸੀਂ ਉਨ੍ਹਾਂ ਅਤੇ ਡਾਕਟਰਾਂ ਦੇ ਨਾਲ ਗੱਲ ਕਰਕੇ ਹੀ ਕੋਈ ਫੈਸਲਾ ਕਰਾਂਗੇ। ਤੀਜਾ ਟੈਸਟ ਮੈਚ 25 ਅਗਸਤ ਤੋਂ ਲੀਡਸ ਵਿਚ ਸ਼ੁਰੂ ਹੋਵੇਗਾ। ਨਾਟਿੰਘਮ ਵਿਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਡਰਾਅ ਰਿਹਾ ਸੀ।

ਇਹ ਖ਼ਬਰ ਪੜ੍ਹੋ- ਟੈਸਟ ਚੈਂਪੀਅਨਸ਼ਿਪ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਭਾਰਤ, ਪਹਿਲੇ ਨੰਬਰ 'ਤੇ ਇਹ ਟੀਮ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News