ਇੰਗਲੈਂਡ ਦੇ ਤੇਜ਼ ਗੇਂਦਬਾਜ਼ ਵੁੱਡ ਵਰਲਡ ਕੱਪ ਲਈ ਫਿੱਟ

05/27/2019 5:06:48 PM

ਸਪੋਰਟਸ ਡੈਸਕ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੂੰ ਵਰਲਡ ਕੱਪ 'ਚ ਦੱਖਣੀ ਅਫਰੀਕਾ ਦੇ ਖਿਲਾਫ ਪਹਿਲੇ ਮੈਚ ਲਈ ਫਿੱਟ ਐਲਾਨ ਦਿੱਤਾ ਗਿਆ ਹੈ। ਟੀਮ ਦੇ ਬੁਲਾਰੇ ਨੇ ਸੋਮਵਾਰ ਨੂੰ ਇੱਥੇ ਉਨ੍ਹਾਂ ਦੇ ਫਿੱਟ ਹੋਣ ਦੀ ਜਾਣਕਾਰੀ ਦਿੱਤੀ। ਡਰਹਮ ਦੇ ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਦੇ ਪੈਰ 'ਤੇ ਆਸਟਰੇਲੀਆ ਦੇ ਖਿਲਾਫ ਸ਼ਨੀਵਾਰ ਨੂੰ ਅਭਿਆਸ ਮੈਚ ਦੇ ਦੌਰਾਨ ਸੱਟ ਲੱਗ ਗਈ ਸੀ। ਹਸਪਤਾਲ 'ਚ ਜਾਂਚ ਦੇ ਬਾਅਦ 29 ਸਾਲ ਦੇ ਇਸ ਤੇਜ਼ ਗੇਂਦਬਾਜ਼ ਨੂੰ ਓਵਰ 'ਚ ਦੱਖਣੀ ਅਫਰੀਕਾ ਦੇ ਖਿਲਾਫ ਖੇਡੇ ਜਾਣ ਵਾਲੇ ਵਰਲਡ ਕੱਪ ਦੇ ਪਹਿਲੇ ਮੈਚ ਦੇ ਲਈ ਫਿੱਟ ਐਲਾਨ ਕਰ ਦਿੱਤਾ ਗਿਆ। ਵੁੱਡ ਨੂੰ ਹਾਲ ਹੀ ਦਿਨਾਂ 'ਚ ਇੰਗਲੈਂਡ ਦਾ ਸਭ ਤੋਂ ਤੇਜ਼ ਗੇਂਦਬਾਜ਼ ਮੰਨਿਆ ਜਾਂਦਾ ਹੈ ਅਤੇ ਉਹ ਪਹਿਲੇ ਤੋਂ ਹੀ ਸੱਟ ਤੋਂ ਪਰੇਸ਼ਾਨ ਹੁੰਦੇ ਰਹੇ ਹਨ।


Tarsem Singh

Content Editor

Related News