IND vs ENG : ਇੰਗਲੈਂਡ ਨੂੰ ਲੱਗਾ ਵੱਡਾ ਝਟਕਾ, ਭਾਰਤ ਖ਼ਿਲਾਫ਼ ਤੀਜੇ ਟੈਸਟ ਤੋਂ ਬਾਹਰ ਹੋਇਆ ਇਹ ਧਾਕੜ ਖਿਡਾਰੀ
Monday, Aug 23, 2021 - 05:37 PM (IST)
ਸਪੋਰਟਸ ਡੈਸਕ— ਭਾਰਤ ਖ਼ਿਲਾਫ਼ ਤੀਜੇ ਟੈਸਟ ਤੋਂ ਪਹਿਲਾਂ ਇੰਗਲੈਂਡ ਨੂੰ ਵੱਡਾ ਝਟਕਾ ਲੱਗਾ ਹੈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁਡ ਨੂੰ ਸੱਜੇ ਮੋਢੇ ’ਚ ਸੱਟ ਕਾਰਨ ਤੀਜੇ ਟੈਸਟ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਹੈ। ਹੁਣ ਇਹ ਖਿਡਾਰੀ ਰਿਹੈਬਲੀਟੇਸ਼ਨ ਤੋਂ ਗੁਜ਼ਰੇਗਾ।
ਇਹ ਵੀ ਪੜ੍ਹੋ : ਜਦੋਂ ਸਚਿਨ ਦੀ ਇਸ ਗ਼ਲਤੀ ਕਾਰਨ ਜਾ ਸਕਦੀ ਸੀ ਜਾਨ, ਘਟਨਾ ਯਾਦ ਕਰਕੇ ਅੱਜ ਵੀ ਕੰਬ ਜਾਂਦੇ ਨੇ ਤੇਂਦੁਲਕਰ
ਮਾਰਕ ਵੁਡ ਲਾਰਡਸ ’ਚ ਦੂਜੇ ਟੈਸਟ ’ਚ ਪ੍ਰਮੁੱਖ ਗੇਂਦਬਾਜ਼ਾਂ ’ਚੋਂ ਇਕ ਸਨ ਜਿੱਥੇ ਉਨ੍ਹਾਂ ਨੇ 5 ਵਿਕਟਾਂ ਲਈਆਂ। ਰਿਸ਼ਭ ਪੰਤ ਦੇ ਬੱਲੇ ਤੋਂ ਇਕ ਬਾਊਂਡਰੀ ਬਚਾਉਣ ਦੇ ਦੌਰਾਨ ਡਾਈਵ ਲਾਉਂਦੇ ਹੋਏ ਉਨ੍ਹਾਂ ਦੇ ਮੋਢੇ ’ਤੇ ਸੱਟ ਲਗ ਗਈ ਸੀ। ਇੰਗਲੈਂਡ ਨੇ ਲਾਰਡਸ ’ਚ ਦੂਜਾ ਟੈਸਟ 151 ਦੌੜਾਂ ਨਾਲ ਗੁਆਇਆ ਤੇ ਉਹ ਪੰਜ ਮੈਚਾਂ ਦੀ ਸੀਰੀਜ਼ ’ਚ ਅਜੇ 0-1 ਨਾਲ ਪਿੱਛੇ ਚਲ ਰਿਹਾ ਹੈ। ਜਦਕਿ ਸੱਟ ਦਾ ਸ਼ਿਕਾਰ ਹੋਣ ਕਾਰਨ ਸਟੁਅਰਟ ਬ੍ਰਾਡ, ਜੋਫ਼ਰਾ ਆਰਚਰ ਤੇ ਕ੍ਰਿਸ ਵੋਕਸ ਪਹਿਲਾਂ ਹੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਬੇਨ ਸਟੋਕਸ ਨੇ ਮਾਨਸਿਕ ਸਿਹਤ ਦੇ ਕਾਰਨਾਂ ਨਾਲ ਅਣਮਿੱਥੇ ਸਮੇਂ ਲਈ ਛੁੱਟੀ ਲਈ ਹੈ। ਹੁਣ ਵੁਡ ਵੀ ਇਸ ਸੂਚੀ ’ਚ ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ : ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ: PM ਨੇ ਪਹਿਲਵਾਨਾਂ ਨੂੰ 11 ਤਮਗੇ ਜਿੱਤਣ ’ਤੇ ਦਿੱਤੀ ਵਧਾਈ
ਇੰਗਲੈਂਡ ਦੇ ਮੁੱਖ ਕੋਚ ਕ੍ਰਿਸ ਸਿਲਵਰਵੁਡ ਨੇ ਵੁਡ ਦੀ ਸੱਟ ’ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਾਕਟਰ ਉਨ੍ਹਾਂ ਦੀ ਸੱਟ ’ਤੇ ਨਜ਼ਰ ਰੱਖ ਰਹੇ ਹਨ। ਅਗਲੇ ਦੋ ਦਿਨਾਂ ’ਚ ਸਥਿਤੀ ਜ਼ਿਆਦਾ ਸਪੱਸ਼ਟ ਹੋਵੇਗੀ। ਅਸੀਂ ਉਸ ਨਾਲ ਤੇ ਡਾਕਟਰਾਂ ਨਾਲ ਗੱਲ ਕਰਕੇ ਹੀ ਕੋਈ ਫ਼ੈਸਲਾ ਕਰਾਂਗੇ। ਤੀਜਾ ਟੈਸਟ 25 ਅਗਸਤ ਤੋਂ ਹੈਡਿੰਗਲੇ ’ਚ ਸ਼ੁਰੂ ਹੋਵੇਗਾ। ਨਾਟਿੰਘਮ ’ਚ ਖੇਡਿਆ ਗਿਆ ਪਹਿਲਾ ਟੈਸਟ ਡਰਾਅ ਰਿਹਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।