ਮਾਰਕ ਬਾਊਚਰ ਦੱਖਣੀ ਅਫਰੀਕਾ ਦਾ ਅੰਤਰਿਮ ਕੋਚ ਬਣਨਾ ਤੈਅ
Friday, Dec 13, 2019 - 11:23 PM (IST)

ਡਰਬਨ— ਸਾਬਕਾ ਵਿਕਟਕੀਪਰ ਮਾਰਕ ਬਾਊਚਰ ਦਾ ਮੈਦਾਨ ਦੇ ਅੰਦਰ ਤੇ ਬਾਹਰ ਸਖਤ ਦੌਰ ਤੋਂ ਗੁਜਰ ਰਹੀ ਦੱਖਣੀ ਅਫਰੀਕੀ ਕ੍ਰਿਕਟ ਟੀਮ ਦਾ ਅੰਤਰਿਮ ਕੋਚ ਬਣਨਾ ਤੈਅ ਹੈ। ਕਾਰਜਕਾਰੀ ਕ੍ਰਿਕਟਰ ਡਾਇਰੈਕਟਰ ਗ੍ਰੀਮ ਸਮਿਥ ਸ਼ਨੀਵਾਰ ਨੂੰ ਬਾਊਚਰ ਨੂੰ ਦੱਖਣੀ ਅਫਰੀਕਾ ਦਾ ਅੰਤਰਿਮ ਕੋਚ ਨਿਯੁਕਤ ਕਰਨ ਦਾ ਐਲਾਨ ਕਰੇਗਾ। ਮੌਜੂਦਾ ਅੰਤਰਿਮ ਟੀਮ ਦੇ ਨਿਰਦੇਸ਼ਕ ਐਨੋਕ ਨਕਵੇ ਦੇ ਵੀ ਅਹੁਦੇ 'ਤੇ ਬਣੇ ਰਹਿਣ ਦੀ ਉਮੀਦ ਹੈ। ਰਿਪੋਰਟ ਦੇ ਅਨੁਸਾਰ ਦਿੱਗਜ ਆਲਰਾਊਂਡਰ ਜਾਕ ਕੈਲਿਸ ਨੂੰ ਭਵਿੱਖ 'ਚ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਜਾ ਸਕਦਾ ਹੈ।