ਪਹਿਲੀ ਵਾਰ ਫ੍ਰੈਂਚ ਓਪਨ ਸੈਮੀਫਾਈਨਲ ''ਚ ਪੁੱਜੇ ਸਿਲਿਕ
Friday, Jun 03, 2022 - 12:32 PM (IST)
ਪੈਰਿਸ- ਕ੍ਰੋਏਸ਼ੀਆ ਦੇ ਮਰੀਨ ਸਿਲਿਕ ਨੇ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ 'ਚ ਆਂਦਰੇ ਰੂਬਲੇਵ ਨੂੰ ਹਰਾ ਕੇ ਪਹਿਲੀ ਵਾਰ ਟੂਰਨਾਮੈਂਟ ਦੇ ਆਖ਼ਰੀ ਚਾਰ 'ਚ ਪ੍ਰਵੇਸ਼ ਕਰ ਲਿਆ ਹੈ। ਸਿਲਿਕ ਨੇ ਕੋਰਟ ਫਿਲਿਪ ਚੇਟ੍ਰੀਟ 'ਚ ਚਾਰ ਘੰਟੇ 10 ਮਿੰਟ ਤਕ ਚਲੇ ਮੁਕਾਬਲੇ 'ਚ ਰੂਬਲੇਵ ਨੂੰ 5-7, 6-3, 6-4, 3-6, 7-6 (10-2) ਨਾਲ ਹਰਾਇਆ।
ਜਿੱਤ ਤੋਂ ਬਾਅਦ ਸਿਲਿਕ ਨੇ ਕਿਹਾ, 'ਆਂਦਰੇ ਨੇ ਬਿਹਤਰੀਨ ਟੈਨਿਸ ਖੇਡਿਆ, ਪਰ ਸਾਡੇ 'ਚੋਂ ਇਕ ਹੀ ਅੱਗੇ ਜਾ ਸਕਦਾ ਸੀ। ਅੱਜ ਮੇਰਾ ਦਿਨ ਸੀ।' ਕ੍ਰੋਏਸ਼ੀਆ ਦੇ ਸਿਲਿਕ ਚਾਰੋ ਗ੍ਰੈਂਡ ਸਲੈਮ ਪ੍ਰਤੀਯੋਗਿਤਾਵਾਂ ਦੇ ਸੈਮੀਫਾਈਨਲ 'ਚ ਪੁੱਡਣ ਵਾਲੇ ਪੰਜਵੇਂ ਖਿਡਾਰੀ ਬਣ ਗਏ ਹਨ।
ਇਸ ਤੋਂ ਪਹਿਲਾਂ ਰਾਫੇਲ ਨਡਾਲ, ਨੋਵਾਕ ਜੋਕੋਵਿਚ, ਰੋਜਰ ਫੈਡਰਰ ਤੇ ਐਂਡੀ ਮਰੇ ਅਜਿਹਾ ਕਰ ਚੁੱਕੇ ਹਨ। ਹੁਣ ਸਿਲਿਕ ਸ਼ੁੱਕਰਵਾਰ ਨੂੰ ਹੋਣ ਵਾਲੇ ਸੈਮੀਫਾਈਨਲ 'ਚ ਵਿਸ਼ਵ ਦੇ 8ਵੇਂ ਨੰਬਰ ਦੇ ਖਿਡਾਰੀ ਕੈਸਪਰ ਰੂਡ ਦਾ ਸਾਹਮਣਾ ਕਰਨਗੇ। ਇਸ ਤੋਂ ਇਲਾਵਾ ਪੁਰਸ਼ ਸਿੰਗਲ ਸੈਮੀਫਾਈਨਲ 'ਚ ਰਾਫੇਲ ਨਡਾਲ ਤੇ ਅਲੈਕਜ਼ੈਂਡਰ ਆਹਮੋ-ਸਾਹਮਣੇ ਆਉਣਗੇ।