ਸਿਲੀਚ ਕਵੀਂਸ ਦੇ ਫਾਈਨਲ ''ਚ

Sunday, Jun 24, 2018 - 09:02 AM (IST)

ਸਿਲੀਚ ਕਵੀਂਸ ਦੇ ਫਾਈਨਲ ''ਚ

ਲੰਡਨ— ਟੈਨਿਸ ਭਾਰਤ ਦੇ ਨਾਲ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦਾ ਹੈ। ਟੈਨਿਸ ਦੇ ਅਕਸਰ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਹੁੰਦੇ ਹਨ। ਇਸੇ ਲੜੀ 'ਚ ਕ੍ਰੋਏਸ਼ੀਆਈ ਖਿਡਾਰੀ ਮਾਰਿਨ ਸਿਲਿਚ ਨੇ ਨਿਕ ਕਿਰਗੀਓਸ 'ਤੇ 7-6, 7-6 ਨਾਲ ਜਿੱਤ ਨਾਲ ਕਵੀਂਸ ਕਲੱਬ ਦੇ ਚੌਥੇ ਫਾਈਨਲ 'ਚ ਪ੍ਰਵੇਸ਼ ਕੀਤਾ। 

ਸਿਲਿਚ ਦੀਆਂ ਨਜ਼ਰਾਂ ਵਿੰਬਲਡਨ ਦੇ ਇਸ ਅਭਿਆਸ ਟੂਰਨਾਮੈਂਟ 'ਚ ਦੂਜੀ ਵਾਰ ਜਿੱਤ ਦਰਜ ਕਰਨ 'ਤੇ ਲੱਗੀ ਹੈ। ਉਨ੍ਹਾਂ ਨੇ 2012 'ਚ ਇਹ ਟਰਾਫੀ ਜਿੱਤੀ ਸੀ ਅਤੇ ਉਹ 2013 ਅਤੇ 2017 ਦੇ ਉਪ ਜੇਤੂ ਰਹੇ ਸਨ। ਹੁਣ ਸਿਲਿਚ ਦਾ ਸਾਹਮਣਾ ਰੋਜਰ ਫੈਡਰਰ ਨਾਲ ਹੋਵੇਗਾ ਅਤੇ ਉਨ੍ਹਾਂ ਦੇ ਖਿਲਾਫ 2018 'ਚ ਇਹ ਦੂਜਾ ਫਾਈਨਲ ਹੈ। ਉਹ ਜਨਵਰੀ 'ਚ ਆਸਟਰੇਲੀਆਈ ਓਪਨ ਦੇ ਫਾਈਨਲ 'ਚ ਫੈਡਰਰ ਤੋਂ ਹਾਰ ਗਏ ਸਨ।


Related News