ਘਰ ''ਚ ਆਈਸੋਲੇਟ ਰਹਿ ਕੇ ਬੋਰ ਹੋਈ ਮਾਰੀਆ ਸ਼ਾਰਾਪੋਵਾ

Friday, May 29, 2020 - 09:33 PM (IST)

ਘਰ ''ਚ ਆਈਸੋਲੇਟ ਰਹਿ ਕੇ ਬੋਰ ਹੋਈ ਮਾਰੀਆ ਸ਼ਾਰਾਪੋਵਾ

ਨਵੀਂ ਦਿੱਲੀ— ਕੋਰੋਨਾ ਵਾਇਰਸ ਨੇ ਵਿਸ਼ਵ ਪੱਧਰੀ ਰੂਪ ਨਾਲ ਸਾਰਿਆਂ ਨੂੰ ਰੋਕ ਕੇ ਰੱਖ ਦਿੱਤਾ ਹੈ, ਭਾਵੇਂ ਉਹ ਆਮ ਹੋਵੇ ਜਾਂ ਖਾਸ, ਇਨ੍ਹਾਂ ਦਿਨਾਂ ਵਿਚ ਹਰ ਕੋਈ ਆਪਣੇ ਘਰ ਵਿਚ ਹੈ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰ ਰਿਹਾ ਹੈ। ਅਜਿਹੇ ਵਿਚ ਪੂਰੇ ਦਿਨ ਸਿਰਫ ਘਰ ਵਿਚ ਰਹਿ ਕੇ ਬੋਰ ਹੋਣਾ ਵੀ ਲਾਜ਼ਮੀ ਹੈ ਪਰ ਬੋਰੀਅਤ ਮਿਟਾਉਣ ਦਾ ਜਿਹੜਾ ਤਰੀਕੇ ਰੂਸ ਦੀ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਨੇ ਅਪਣਾਇਆ ਹੈ। ਸੈਲੀਬ੍ਰਿਟੀਜ਼ ਉਸ ਤੋਂ ਹਮੇਸ਼ਾ ਹੀ ਪ੍ਰਹੇਜ ਕਰਦੇ ਹਨ। ਸ਼ਾਰਾਪੋਵਾ ਨੇ ਆਪਣੇ ਮੋਬਾਈਲ ਨੰਬਰ ਹੀ ਟਵਿੱਟਰ 'ਤੇ ਜਨਤਕ ਕਰ ਦਿੱਤਾ। ਬਸ ਫਿਰ ਕੀ ਸੀ, ਉਸਦੇ ਕੋਲ ਮੈਸੇਜ਼ਾਂ ਦੀ ਝੜੀ ਲੱਗ ਗਈ। 
ਸ਼ਾਰਾਪੋਵਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਕ ਵੀਡੀਓ ਟਵੀਟ ਕੀਤਾ, ਇਸ ਵਿਚ ਉਸ ਨੇ ਦੱਸਿਆ ਕਿ ਅੱਜ-ਕੱਲ 'ਹੈਪੀ' ਦਾ ਕੀ ਮਤਲਬ ਰਹਿ ਗਿਆ ਹੈ। ਸਾਰਿਆਂ ਨੂੰ ਸਰੀਰਕ ਦੂਰੀ ਬਣਾਉਣੀ ਹੈ, ਅਜਿਹੇ ਵਿਚ ਮੈਂ ਤੁਹਾਡੇ ਨਾਲ ਜੁੜਨ ਦਾ ਵੀ ਪਲਾਨ ਬਣਾ ਰਹੀ ਹਾਂ। ਇਸ ਤੋਂ ਪਹਿਲਾਂ ਮੈਂ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਤੁਹਾਡੇ ਨਾਲ ਜੁੜੀ ਸੀ ਤਦ ਮੇਰਾ ਤਜ਼ਰਬਾ ਬਹੁਤ ਚੰਗਾ ਰਿਹਾ ਸੀ। ਇਸ ਲਈ ਮੈਂ ਤੁਹਾਡੇ ਸਾਰਿਆਂ ਨਾਲ ਆਪਣਾ ਨੰਬਰ ਸ਼ੇਅਰ ਕਰ ਰਹੀ ਹਾਂ ਤੇ ਮੈਨੂੰ ਟੈਕਸਟ ਭੇਜੋ, ਮੈਂ ਤੁਹਾਨੂੰ ਜਵਾਬ ਦੇਵਾਂਗੀ।


author

Gurdeep Singh

Content Editor

Related News