ਬ੍ਰਿਸਬੇਨ ''ਚ ਵਾਪਸੀ ਕਰੇਗੀ ਮਹਿਲਾ ਟੈਨਿਸ ਖਿਡਾਰੀ ਮਾਰੀਆ ਸ਼ਾਰਾਪੋਵਾ

Tuesday, Dec 31, 2019 - 12:08 PM (IST)

ਬ੍ਰਿਸਬੇਨ ''ਚ ਵਾਪਸੀ ਕਰੇਗੀ ਮਹਿਲਾ ਟੈਨਿਸ ਖਿਡਾਰੀ ਮਾਰੀਆ ਸ਼ਾਰਾਪੋਵਾ

ਪੈਰਿਸ— ਵਿਸ਼ਵ ਦੀ ਸਾਬਕਾ ਨੰਬਰ ਇਕ ਮਹਿਲਾ ਟੈਨਿਸ ਖਿਡਾਰੀ ਮਾਰੀਆ ਸ਼ਾਰਾਪੋਵਾ 2020 ਦੀ ਆਪਣੀ ਮੁਹਿੰਮ ਦੀ ਸ਼ੁਰੂਆਤ ਬ੍ਰਿਸਬੇਨ 'ਚ ਕਰੇਗੀ ਜਿਸ ਦੇ ਲਈ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਵਾਈਲਡ ਕਾਰਡ ਦਿੱਤਾ ਹੈ। ਇਹ 32 ਸਾਲਾ ਰੂਸੀ ਖਿਡਾਰੀ ਅਗਸਤ 'ਚ ਯੂ. ਐੱਸ. ਓਪਨ 'ਚ ਆਪਣੀ ਲੰਬੇ ਸਮੇਂ ਦੀ ਮੁਕਾਬਲੇਬਾਜ਼ ਸੇਰੇਨਾ ਵਿਲੀਅਮਸ ਤੋਂ ਪਹਿਲੇ ਦੌਰ 'ਚ ਹਾਰਨ ਦੇ ਬਾਅਦ ਕਿਸੇ ਟੂਰਨਾਮੈਂਟ 'ਚ ਨਹੀਂ ਖੇਡੀ ਹੈ।
PunjabKesari
ਸ਼ਾਰਾਪੋਵਾ ਨੇ ਇੰਸਟਾਗ੍ਰਾਮ 'ਤੇ ਵੀਡੀਓ ਸੰਦੇਸ਼ 'ਚ ਕਿਹਾ, ''ਹਾਏ ਬ੍ਰਿਸਬੇਨ! ਮੈਨੂੰ ਤੁਹਾਡੀ ਬਹੁਤ ਕਮੀ ਮਹਿਸੂਸ ਹੋਈ ਹੈ ਅਤੇ ਮੈਂ ਆਪਣੇ ਸੈਸ਼ਨ ਦੀ ਸ਼ੁਰੂਆਤ ਤੁਹਾਡੇ ਟੂਰਨਾਮੈਂਟ ਅਤੇ ਤੁਹਾਡੇ ਸ਼ਹਿਰ 'ਚ ਕਰਨ ਲਈ ਬੇਹੱਦ ਉਤਸ਼ਾਹਤ ਹਾਂ।'' ਸ਼ਾਰਾਪੋਵਾ 2019 ਸੈਸ਼ਨ ਤੋਂ ਮੋਢੇ ਦੀ ਸੱਟ ਨਾਲ ਜੂਝ ਰਹੀ ਹੈ ਅਤੇ ਇਸ ਕਾਰਨ ਸਿਰਫ 15 ਮੁਕਾਬਲਿਆਂ 'ਚ ਹੀ ਮੈਚ ਖੇਡ ਸਕੀ ਹੈ। ਇਸ ਨਾਲ ਉਹ ਵਿਸ਼ਵ ਰੈਂਕਿੰਗ 'ਚ 133ਵੇਂ ਸਥਾਨ 'ਤੇ ਖਿਸਕ ਗਈ। ਉਨ੍ਹਾਂ ਨੇ 2015 'ਚ ਬ੍ਰਿਸਬੇਨ ਓਪਨ ਦਾ ਖਿਤਾਬ ਜਿੱਤਿਆ ਸੀ। ਇਸ ਵਾਰ ਇਹ ਟੂਰਨਾਮੈਂਟ ਸੋਮਵਾਰ ਤੋਂ ਸ਼ੁਰੂ ਹੋਵੇਗਾ।


author

Tarsem Singh

Content Editor

Related News