ਸ਼ਾਰਾਪੋਵਾ ਨੇ ਸਾਬਕਾ ਚੈਂਪੀਅਨ ਵੋਜ਼ਨੀਆਕੀ ਨੂੰ ਹਰਾ ਕੇ ਕੀਤਾ ਉਲਟਫੇਰ

01/18/2019 5:21:22 PM

ਮੈਲਬੋਰਨ— ਪੰਜ ਵਾਰ ਦੀ ਗ੍ਰੈਂਡਸਲੈਮ ਜੇਤੂ ਮਾਰੀਆ ਸ਼ਾਰਾਪੋਵਾ ਨੇ ਸ਼ੁੱਕਰਵਾਰ ਨੂੰ ਮਹਿਲਾ ਮੁਕਾਬਲੇ 'ਚ ਸਾਬਕਾ ਚੈਂਪੀਅਨ ਕੈਰੋਲੀਨ ਵੋਜ਼ਨੀਆਕੀ ਨੂੰ ਹਰਾ ਕੇ ਆਸਟਰੇਲੀਆਈ ਓਪਨ ਦੇ ਚੌਥੇ ਦੌਰ 'ਚ ਜਗ੍ਹਾ ਪੱਕੀ ਕੀਤੀ। ਰੂਸ ਦੀ ਇਸ ਖਿਡਾਰਨ ਨੇ ਡੈਨਮਾਰਕ ਦੀ ਵਿਸ਼ਵ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਾਬਜ ਵੋਜ਼ਨੀਆਕੀ ਨੂੰ ਤਿੰਨ ਸੈਟ ਤਕ ਚਲੇ ਮੁਕਾਬਲੇ ਨੂੰ 6-4, 4-6,6-3 ਨਾਲ ਹਰਾ ਕੇ ਆਪਣੇ ਨਾਂ ਕੀਤਾ। 

2017 'ਚ ਪਾਬੰਦੀਸ਼ੁਦਾ ਪਦਾਰਥ ਦੇ ਟੈਸਟ 'ਚ ਅਸਫਲ ਹੋਣ ਨਾਲ ਲੱਗੇ ਬੈਨ ਦੀ ਵਾਪਸੀ ਦੇ ਬਾਅਦ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਜਿੱਤ ਹੈ। ਹੁਣ ਅੰਤਿਮ 16 'ਚ 2008 ਦੀ ਚੈਂਪੀਅਨ ਸ਼ਾਰਾਪੋਵਾ ਦਾ ਸਾਹਮਣਾ ਸਥਾਨਕ ਖਿਡਾਰੀ ਐਸ਼ ਬਾਰਟੀ ਨਾਲ ਹੋਵੇਗਾ। ਸ਼ਾਰਾਪੋਵਾ ਨੇ ਆਪਣਾ ਅੰਤਿਮ ਗ੍ਰੈਂਡਸਲੈਮ 2014 'ਚ ਜਿੱਤਿਆ ਸੀ ਜਦੋਂ ਉਹ ਫ੍ਰੈਂਚ ਓਪਨ ਚੈਂਪੀਅਨ ਸੀ। ਅਮਰੀਕਾ ਦੀ ਪੰਜਵਾਂ ਦਰਜਾ ਪ੍ਰਾਪਤ ਸਲੋਏਨ ਸਟੀਫੰਸ 31ਵਾਂ ਦਰਜਾ ਪ੍ਰਾਪਤ ਕ੍ਰੋਏਸ਼ੀਆ ਦੀ ਪੇਤਰਾ ਮਾਰਟਿਚ ਨੂੰ ਹਰਾ ਕੇ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚੀ। ਅਮਰੀਕੀ ਓਪਨ ਦੀ ਸਾਬਕਾ ਜੇਤੂ ਨੇ ਇਸ ਸੰਘਰਸ਼ਪੂਰਨ ਮੈਚ ਨੂੰ 7-6, 7-6 ਨਾਲ ਆਪਣੇ ਨਾਂ ਕੀਤਾ। ਅੰਤਿਮ-16 'ਚ ਉਨ੍ਹਾਂ ਨੂੰ ਰੂਸ ਦੀ ਅਨਾਸਤਾਸੀਆ ਪਾਵਲੁਚੇਂਕੋਵਾ ਦੀ ਚੁਣੌਤੀ ਤੋਂ ਪਾਰ ਪਾਉਣਾ ਹੋਵੇਗਾ।


Tarsem Singh

Content Editor

Related News