ਭਾਰਤ ਦੇ ਪਹਿਲੇ ਡੇਅ-ਨਾਈਟ ਟੈਸਟ ਦੌਰਾਨ ਇਕੱਠੇ ਹੋਣਗੇ ਕਈ ਮਹਾਨ ਕ੍ਰਿਕਟਰ : ਗਾਂਗੁਲੀ

Wednesday, Nov 20, 2019 - 05:38 PM (IST)

ਭਾਰਤ ਦੇ ਪਹਿਲੇ ਡੇਅ-ਨਾਈਟ ਟੈਸਟ ਦੌਰਾਨ ਇਕੱਠੇ ਹੋਣਗੇ ਕਈ ਮਹਾਨ ਕ੍ਰਿਕਟਰ : ਗਾਂਗੁਲੀ

ਕੋਲਕਾਤਾ : ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ ਕਪਿਲ ਦੇਵ ਸਣੇ ਭਾਰਤ ਦੇ ਮਹਾਨ ਕ੍ਰਿਕਟਰ ਬੰਗਲਾਦੇਸ਼ ਖਿਲਾਫ ਸ਼ੁੱਕਰਵਾਰ ਨੂੰ ਇੱਥੇ ਸ਼ੁਰੂ ਹੋਣ ਵਾਲੇ ਦੇਸ਼ ਦੇ ਪਹਿਲੇ ਡੇਅ-ਨਾਈਟ ਟੈਸਟ ਦੇਖਣ ਲਈ ਸਟੇਡੀਅਮ ਵਿਚ ਇਕੱਠੇ ਹੋਣਗੇ। ਗਾਂਗੁਲੀ ਨੇ ਬੁੱਧਵਾਰ ਨੂੰ ਕਿਹਾ, ''ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ, ਕਪਿਲ ਦੇਵ, ਰਾਹੁਲ ਦ੍ਰਾਵਿੜ, ਅਨਿਲ ਕੁੰਬਲੇ ਹਰ ਕੋਈ ਇੱਥੇ ਹੋਵੇਗਾ। ਟੀ ਬ੍ਰੇਕ ਦੌਰਾਨ ਖਾਸ ਗੱਡੀਆਂ ਸਟੇਡੀਅਮ ਦੇ ਚੱਕਰ ਲਾਉਣਗੀਆਂ ਜਿਸ ਵਿਚ ਸਾਬਕਾ ਕਪਤਾਨ ਬੈਠੇ ਹੋਣਗੇ।''

PunjabKesari

ਗਾਂਗੁਲੀ ਨੇ ਕਿਹਾ, ''ਟੀ-ਬ੍ਰੇਕ ਵਿਚ ਸੰਗੀਤ ਪ੍ਰੋਗਰਾਮ ਵੀ ਹਨ ਅਤੇ ਦਿਨ ਦੇ ਆਖਿਰ ਵਿਚ ਸਨਮਾਨ ਸਮਾਰੋਹ ਹੋਵੇਗਾ। ਦੋਵੇਂ ਟੀਮਾਂ, ਸਾਬਕਾ ਕਪਤਾਨ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਮੁੱਖ ਮੰਤਰੀ ਵੀ ਇਸ ਵਿਚ ਸ਼ਾਮਲ ਹੋਵੇਗੀ। ਰੂਨਾ-ਲੈਲਾ ਅਤੇ ਜੀਤ ਜੀਤ ਗਾਂਗੁਲੀ ਵੀ ਪਰਫਾਰਮ ਕਰਨਗੇ। ਮੈਂ ਬਹੁਤ ਉਤਸ਼ਹਿਤ ਹਾਂ। ਤੁਸੀਂ ਇਸ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਟੈਸਟ ਮੈਚ ਦੇ 4 ਦਿਨਾਂ ਦੀ ਟਿਕਟ ਪਹਿਲਾਂ ਹੀ ਵਿਕ ਗਈਆਂ ਹਨ।'' ਇਹ ਪੁੱਛਣ 'ਤੇ ਕਿ ਕੀ ਈਡਨ ਗਾਰਡਨ ਟੈਸਟ ਤੋਂ ਬਾਅਦ ਭਾਰਤ ਅਗਲੇ ਸਾਲ ਜਨਵਰੀ ਵਿਚ ਆਸਟਰੇਲੀਆ ਦੇ ਆਗਾਮੀ ਸੀਰੀਜ਼ ਵਿਚ ਵੀ ਡੇਅ-ਨਾਈਟ ਟੈਸਟ ਖੇਡੇਗਾ ਤਾਂ ਗਾਂਗੁਲੀ ਨੇ ਜਵਾਬ ਦਿੱਤਾ, ''ਦੇਖਾਂਗੇ।''


Related News