ਦਿੱਲੀ-NCR ਓਪਨ ਗੋਲਫ ''ਚ ਮਨੂ ਹੰਡਾਸ ਤੇ ਮਲਿਕ ਨੇ ਬਣਾਈ ਸਾਂਝੇ ਤੌਰ ''ਤੇ ਬੜ੍ਹਤ

Friday, Apr 22, 2022 - 12:30 AM (IST)

ਦਿੱਲੀ-NCR ਓਪਨ ਗੋਲਫ ''ਚ ਮਨੂ ਹੰਡਾਸ ਤੇ ਮਲਿਕ ਨੇ ਬਣਾਈ ਸਾਂਝੇ ਤੌਰ ''ਤੇ ਬੜ੍ਹਤ

ਨੋਇਡਾ- ਗੁਰੂਗਾਮ ਦੇ ਮਨੂ ਗੰਡਾਸ ਅਤੇ ਨੋਇਡਾ ਦੇ ਅਮਰਦੀਪ ਮਲਿਕ ਨੇ ਵੀਰਵਾਰ ਨੂੰ ਇੱਥੇ ਦਿੱਲੀ-ਐੱਨ. ਸੀ. ਆਰ. ਓਪਨ ਗੋਲਫ ਵਿਚ ਤੀਜੇ ਦਿਨ ਵੀ ਆਪਣੀ ਸਾਂਝੇ ਤੌਰ 'ਤੇ ਬੜ੍ਹਤ ਬਰਕਰਾਰ ਰੱਖੀ। ਬੱਦਲਾਂ ਦੇ ਕਾਰਨ ਪਿਛਲੇ 2 ਦਿਨਾਂ ਦੀ ਤੁਲਨਾ 'ਚ ਵੀਰਵਾਰ ਨੂੰ ਦਿਨ ਥੋੜਾ ਠੰਡਾ ਸੀ ਪਰ ਹਵਾ ਤੇਜ਼ ਸੀ। ਗੰਡਾਸ (65-69-67) ਅਤੇ ਮਲਿਕ (65-67-69) ਦੇ ਕੁੱਲ ਸਕੋਰ ਨਾਲ ਤੀਜੇ ਦੌਰ ਵਿਚ ਵੀ ਸਾਂਝੇ ਤੌਰ 'ਤੇ ਬੜ੍ਹਤ ਬਣਾਈ ਹੈ।

ਇਹ ਖ਼ਬਰ ਪੜ੍ਹੋ- ਪਹਿਲੀ ਵਨ ਡੇ ਸੀਰੀਜ਼ ਲਈ ਨੀਦਰਲੈਂਡ ਦੌਰੇ 'ਤੇ ਜਾਵੇਗੀ ਪਾਕਿ ਕ੍ਰਿਕਟ ਟੀਮ
ਦੋਵਾਂ ਨੇ ਚਾਰ ਸ਼ਾਟ ਦੀ ਬੜ੍ਹਤ ਬਣਾਈ ਹੋਈ ਹੈ। ਗੰਡਾਸ ਨੇ 5 ਅੰਡਰ 67 ਦਾ ਕਾਰਡ ਖੇਡਿਆ ਤਾਂ ਮਲਿਕ ਨੇ ਤੀਜੇ ਦੌਰ ਵਿਚ ਤਿੰਨ ਅੰਡਰ 69 ਦਾ ਕਾਰਡ ਬਣਾਇਆ। ਇਸ ਨਾਲ ਦੋਵੇਂ ਸਾਂਝੇ ਰੂਪ ਨਾਲ ਲਗਾਤਾਰ ਤੀਜੇ ਦਿਨ ਚੋਟੀ 'ਤੇ ਕਾਇਮ ਹੈ। ਇਸ ਨਾਲ ਆਖਰੀ ਦੌਰ ਵਿਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲੇਗਾ।

ਇਹ ਖ਼ਬਰ ਪੜ੍ਹੋ- ਦਿੱਲੀ ਨੇ ਬਣਾਇਆ Powerplay ਦਾ ਸਭ ਤੋਂ ਵੱਡਾ ਰਿਕਾਰਡ, ਵਾਰਨਰ-ਪ੍ਰਿਥਵੀ ਜੁੜੇ ਇਸ ਲਿਸਟ 'ਚ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News