ਮਨੂ ਭਾਕਰ ਨੇ ਭਾਰਤ ਨੂੰ ਦੁਆਇਆ 7ਵਾਂ ਓਲੰਪਿਕ ਕੋਟਾ

05/29/2019 11:32:24 PM

ਨਵੀਂ ਦਿੱਲੀ- ਨੌਜਵਾਨ ਨਿਸ਼ਾਨੇਬਾਜ਼ ਅਤੇ ਓਲੰਪਿਕ ਖੇਡ ਚੈਂਪੀਅਨ ਮਨੂ ਭਾਕਰ ਨੇ ਭਾਰਤ ਨੂੰ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਲਈ 7ਵਾਂ ਕੋਟਾ ਸਥਾਨ ਦੁਆ ਦਿੱਤਾ ਹੈ। ਮਨੂ ਨੇ ਜਰਮਨੀ ਦੇ ਮਿਊਨਿਖ ਵਿਚ ਚਲ ਰਹੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ (ਰਾਈਫਲ/ਪਿਸਟਲ) ਵਿਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਚੌਥਾ ਸਥਾਨ ਹਾਸਲ ਕਰ ਕੇ ਦੇਸ਼ ਨੂੰ ਕੋਟਾ ਦੁਆਇਆ। ਮਨੁ ਨੂੰ 48 ਘੰਟੇ ਪਹਿਲਾਂ ਸੋਮਵਾਰ ਨੂੰ 25 ਮੀਟਰ ਪਿਸਟਲ ਮੁਕਾਬਲੇ ਵਿਚ ਆਪਣੀ ਪਿਸਟਲ ਵਿਚ ਖਰਾਬੀ ਆਉਣ ਕਾਰਨ 5ਵੇਂ ਸਥਾਨ 'ਤੇ ਸਬਰ ਕਰਨਾ ਪਿਆ ਜਦਕਿ ਇਕ ਸਮੇਂ ਉਸ ਨੇ ਮੁਕਾਬਲੇ ਵਿਚ ਬੜ੍ਹਤ ਬਣਾਈ ਹੋਈ ਸੀ। ਹਾਲਾਂਕਿ ਉਸ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਇਸ ਦੀ ਭਰਪਾਈ ਕਰਦੇ ਹੋਏ ਦੇਸ਼ ਨੂੰ ਓਲੰਪਿਕ ਕੋਟਾ ਦੁਆਇਆ।


Gurdeep Singh

Content Editor

Related News