ਮਨਪ੍ਰੀਤ ਸਿੰਘ ਨੇ ਦੱਸਿਆ ਇਸ ਕਾਰਨ ਭਾਰਤ ਨੇ ਜਿੱਤਿਆ ਹਾਕੀ ਦਾ ਏਸ਼ੀਆ ਕੱਪ

11/10/2017 9:09:01 PM

ਨਵੀਂ ਦਿੱਲੀ— ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਭਾਰਤੀ ਟੀਮ 'ਚ ਇਨ੍ਹਾਂ ਦਿਨਾਂ 'ਚ ਅਨੁਭਵੀ ਨੌਜਵਾਨ ਖਿਡਾਰੀਆਂ ਦੇ ਬਿਹਤਰੀਨ ਪ੍ਰਦਰਸ਼ਨ ਨਾਲ ਏਸ਼ੀਆ ਕੱਪ 'ਚ ਜਿੱਤ ਮਿਲੀ ਹੈ। ਉਸ ਨੇ ਆਪਣੇ ਸਾਥੀ ਖਿਡਾਰੀ ਅਤੇ ਮਿਡਫੀਲਡਰ ਸਰਦਾਰ ਸਿੰਘ ਦੀ ਉਪਸਥਿਤੀ ਨਾਲ ਟੀਮ ਨੂੰ ਨਵੀਂ ਮਜਬੂਤੀ ਮਿਲਦੀ ਹੈ। ਇਸ ਤੋਂ ਇਲਾਵਾ ਦਿਪਸਾਨ ਤਿਰਕੀ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ ਅਤੇ ਵਰੁਣ ਕੁਮਾਰ ਨੇ ਕਾਫੀ ਬਿਹਤਰੀਨ ਸੰਤੁਲਨ ਟੀਮ ਨੂੰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਏਸ਼ੀਆ ਕੱਪ 'ਚ ਭਾਰਤੀ ਟੀਮ ਨੇ ਤਿੰਨ ਮੈਚਾਂ 'ਚ ਜਿੱਤ ਹਾਸਲ ਕਰ ਕੇ ਭਾਰਤੀ ਟੀਮ ਨੇ ਅਗਲੇ ਦੌਰ 'ਚ ਏਸ਼ੀਆ ਦੱਖਣੀ ਅਫਰੀਕਾ ਖਿਲਾਫ ਡ੍ਰਾ ਮੁਕਾਬਲਾ ਖੇਡਿਆ। ਇਸ ਤੋਂ ਬਾਅਦ ਦੋ ਹੋਰ ਮੈਚ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾ ਲਈ। ਫਾਈਨਲ ਮੁਕਾਬਲੇ 'ਚ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਏਸ਼ੀਆ ਕੱਪ ਦਾ ਖਿਤਾਬ ਜਿੱਤ ਲਿਆ।
ਟੀਮ ਦੇ ਨਵੇਂ ਕੋਚ ਸ਼ੁਅਰਡ ਮਰੇਨ ਦੇ ਕੁਸ਼ਲ ਦੀ ਨੁਮਾਇੰਦਗੀ ਦਾ ਪੂਰਾ ਲਾਭ ਮਿਲ ਰਿਹਾ ਹੈ। ਮਨਪ੍ਰੀਤ ਨੇ ਨਵੇ2 ਕੋਚ ਨੂੰ ਇਕ ਕਾਬਲ ਅਤੇ ਬਿਹਤਰੀਨ ਇਸਾਨ ਦੱਸਿਆ। ਉਸ ਨੇ ਕਿਹਾ ਕਿ ਉਹ ਟੀਮ ਦੇ ਨਾਲ ਕਾਫੀ ਸਰਲ ਹੈ। ਆਸਾਨੀ ਨਾਲ ਖਿਡਾਰੀਆਂ ਨਾਲ ਤਾਲਮੇਲ ਬਿਠਾ ਲੈਂਦੇ ਹਨ। ਉਸ ਦੀ ਪਰੇਸ਼ਾਨੀਆਂ ਨੂੰ ਸੁਲਝਾਉਣ 'ਚ ਉਹ ਅੱਗੇ ਰਹਿੰਦੇ ਹਨ।


Related News