ਮਨਪ੍ਰੀਤ ਐੱਫ. ਆਈ. ਐੱਚ. ਦੇ ਚੋਟੀ ਦੇ ਪੁਰਸਕਾਰ ਲਈ ਨਾਮਜ਼ਦ
Saturday, Dec 07, 2019 - 12:45 AM (IST)

ਲੁਸਾਨੇ- ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਸ਼ੁੱਕਰਵਾਰ ਨੂੰ ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ ਸਾਲ ਦੇ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਉਸਦੀ ਅਗਵਾਈ ਵਿਚ ਭਾਰਤ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਦੋ ਹੋਰਨਾਂ ਭਾਰਤੀਆਂ ਵਿਵੇਕ ਪ੍ਰਸਾਦ ਤੇ ਲਾਲਰੇਮਸਿਆਮੀ ਨੂੰ ਐੱਫ. ਆਈ. ਐੱਚ. ਨੇ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਵਿਚ ਸਾਲ ਦੇ ਉਭਰਦੇ ਸਟਾਰ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਮਨਪ੍ਰੀਤ ਨੇ ਅਜੇ ਤਕ 242 ਕੌਮਾਂਤਰੀ ਮੈਚ ਖੇਡੇ ਹਨ । ਇਹ 27 ਸਾਲਾ ਖਿਡਾਰੀ ਭਾਰਤੀ ਮਿਡਫੀਲਡ ਵਿਚ ਅਹਿਮ ਭੂਮਿਕਾ ਨਾਉਂਦਾ ਹੈ।