ਓਲੰਪਿਕ ’ਚ ਸੀਨੀਅਰ ਟੀਮ ਲਈ ਡੈਬਿਊ ਕਰਨਾ ‘ਪਰੀ ਕਥਾ’ ਦੀ ਤਰ੍ਹਾਂ ਹੋਵੇਗਾ : ਮਨਪ੍ਰੀਤ ਕੌਰ
Wednesday, Jun 02, 2021 - 08:31 PM (IST)
ਬੈਂਗਲੁਰੂ— ਭਾਰਤੀ ਮਹਿਲਾ ਹਾਕੀ ਟੀਮ ਵਲੋਂ ਟੋਕੀਓ ਓਲੰਪਿਕ ’ਚ ‘ਪਰੀ ਕਥਾ’ ਜਿਹਾ ਡੈਬਿਊ ਹੋਣ ਦਾ ਸੁਫ਼ਨਾ ਸੰਜੋਏ ਬੈਠੀ ਯੁਵਾ ਡਿਫ਼ੈਂਡਰ ਮਨਪ੍ਰੀਤ ਕੌਰ ਦਾ ਧਿਆਨ ਸਖ਼ਤ ਮਿਹਨਤ ਕਰਕੇ ਆਪਣੀ ਖੇਡ ਦੇ ਸਿਖਰ ’ਤੇ ਪਹੁੰਚਣ ’ਤੇ ਹੈ। ਜੂਨੀਅਰ ਟੀਮ ਵੱਲੋਂ ਦੁਨੀਆ ਭਰ ’ਚ ਖੇਡਦੇ ਹੋਏ ਸ਼ਾਨਦਾਰ ਤਜਰਬਾ ਹਾਸਲ ਕਰਨ ਵਾਲੀ 23 ਸਾਲਾ ਮਨਪ੍ਰੀਤ ਨੂੰ ਪਿਛਲੇ ਸਾਲ ਜਨਵਰੀ ’ਚ ਪਹਿਲੀ ਵਾਰ ਭਾਰਤ ਦੀ ਸੀਨੀਅਰ ਮਹਿਲਾ ਟੀਮ ’ਚ ਸ਼ਾਮਲ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ ਮੇਰ ਉਪਰੋਕਤ ਕਥਨ ਦਾ ਮਤਲਬ ਇਹ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਅਲਗ ਅਹਿਸਾਸ ਹੋਵੇਗਾ ਪਰ ਮੈਂ ਆਪਣੇ ਪੈਰ ਜ਼ਮੀਨ ’ਤੇ ਰੱਖਣਾ ਚਾਹੁੰਦੀ ਹਾਂ ਤੇ ਸਖ਼ਤ ਮਿਹਨਤ ਕਰਨਾ ਜਾਰੀ ਰੱਖਣਾ ਚਾਹੁੰਦੀ ਹਾਂ।
ਉਨ੍ਹਾਂ ਕਿਹਾ, ਟੀਮ ਚੋਣ ਮੇਰੇ ਹੱਥ ’ਚ ਨਹੀਂ ਹੈ ਪਰ ਮੈਂ ਇੰਨਾ ਹੀ ਕਹਾਂਗੀ ਕਿ ਇਹ ਪੜਾਅ ਬਹੁਤ ਹੀ ਰੋਮਾਂਚਕ ਹੈ। ਇਹ ਸਾਡੀ ਟ੍ਰੇਨਿੰਗ ਦੇ ਦੌਰਾਨ ਸਰਵਸ੍ਰੇਸ਼ਠ ਕਰਾ ਰਹੇ ਹਨ ਤੇ ਟੀਮ ਦੀ ਚੋਣ ਬਾਰੇ ਚਿੰਤਾ ਕੀਤੇ ਬਗ਼ੈਰ ਮੈਂ ਇਸ ਨੂੰ ਜਾਰੀ ਰੱਖਣਾ ਚਾਹਾਂਗੀ। ਜੂਨੀਅਰ ਤੋਂ ਸੀਨੀਅਕ ਕੈਂਪ ’ਚ ਆਏ ਬਦਲਾਅ ਬਾਰੇ ਮਨਪ੍ਰੀਤ ਨੇ ਕਿਹਾ ਕਿ ਇਸ ਨਾਲ ਤੇਜ਼ੀ ਨਾਲ ਤਾਲਮੇਲ ਬਿਠਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮੈਦਾਨ ਦੇ ਅੰਦਰ ਤੇ ਬਾਹਰ ਤੁਹਾਡੇ ਚਾਰੇ ਪਾਸੇ ਤਜਰਬੇਕਾਰ ਖਿਡਾਰੀ ਹੁੰਦੇ ਹਨ, ਇਸ ਲਈ ਹਰ ਦਿਨ ਸਿੱਖਣ ਲਈ ਇੰਨੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਹਨ।’’
ਮਨਪ੍ਰੀਤ ਨੇ ਕਿਹਾ, ‘‘ਜੂਨੀਅਰ ਟੀਮ ਦੇ ਨਾਲ ਮੈਂ ਜੋ ਮਹਿਸੂਸ ਕੀਤਾ ਉਸ ’ਚ ਚੀਜ਼ਾਂ ਕਾਫ਼ੀ ਅਲਗ ਸਨ। ਟ੍ਰੇਨਿੰਗ ਤੋਂ ਲੈ ਕੇ ਖਾਣਪੀਣ ਤੋਂ ਲੈ ਕੇ ਫ਼ਿੱਟਨੈੱਸ, ਇੱਥੇ ਹਰ ਚੀਜ਼ ਦਾ ਪੱਧਰ ਅਲਗ ਹੈ ਤੇ ਤੁਹਾਨੂੰ ਜਿੰਨੀ ਛੇਤੀ ਹੋ ਸਕੇ ਓਨੀ ਛੇਤੀ ਤਾਲਮੇਲ ਬਿਠਾਉਣਾ ਹੁੰਦਾ ਹੈ।’’ ਮਨਪ੍ਰੀਤ ਹਾਲ ਹੀ ’ਚ ਅਰਜਨਟੀਨਾ ਦੌਰੇ ’ਤੇ ਗਈ ਸੀ ਜੋ ਸੀਨੀਅਰ ਰਾਸ਼ਟਰੀ ਟੀਮ ਦੇ ਨਾਲ ਉਨ੍ਹਾਂ ਦਾ ਪਹਿਲਾ ਦੌਰਾ ਸੀ ਪਰ ਉੱਥੇ ਟੀਮ ਨੇ ਸਿਰਫ਼ ਅਭਿਆਸ ਮੈਚ ਖੇਡੇ।