18 ਮੀਟਰ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਸ਼ਾਟ ਪੁਟਰ ਬਣੀ ਮਨਪ੍ਰੀਤ ਕੌਰ
Monday, Jun 13, 2022 - 12:08 PM (IST)
ਚੇਨਈ (ਏਜੰਸੀ)- ਹਰਿਆਣਾ ਦੀ 31 ਸਾਲਾ ਮਨਪ੍ਰੀਤ ਕੌਰ ਸ਼ਾਟ ਪੁਟ ਵਿਚ ਨਵਾਂ ਰਾਸ਼ਟਰੀ ਰਿਕਾਰਡ ਬਣਾਉਂਦੇ ਹੋਏ 18 ਮੀਟਰ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਮਨਪ੍ਰੀਤ ਕੌਰ ਨੇ ਇੱਥੋਂ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਕੌਮੀ ਅੰਤਰ-ਰਾਜੀ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 16.38 ਮੀਟਰ ਨਾਲ ਸ਼ੁਰੂਆਤ ਕੀਤੀ, ਪਰ ਦੂਜਾ ਸਥਾਨ ਹਾਸਲ ਕਰਨ ਦੇ ਬਾਅਦ ਉਨ੍ਹਾਂ ਨੇ ਲੀਡ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਸ਼ਾਟ ਪੁਟ ਨੂੰ 16.65 ਮੀਟਰ ਤੱਕ ਸੁੱਟਿਆ।
ਇਹ ਵੀ ਪੜ੍ਹੋ: ਇੰਗਲੈਂਡ ਦੇ ਕ੍ਰਿਕਟਰ ਸਟੂਅਰਟ ਬਰਾਡ ਦੇ ਪੱਬ 'ਚ ਲੱਗੀ ਭਿਆਨਕ ਅੱਗ, ਵੇਖੋ ਤਸਵੀਰਾਂ
ਤੀਸਰੀ ਕੋਸ਼ਿਸ਼ ਵਿੱਚ ਮਨਪ੍ਰੀਤ ਨੇ 17.54 ਮੀਟਰ ਦਾ ਅੰਕੜਾ ਛੂਹ ਕੇ ਇਸ ਚੈਂਪੀਅਨਸ਼ਿਪ ਵਿੱਚ ਹਰਬੰਸ ਕੌਰ ਦਾ ਰਿਕਾਰਡ ਤੋੜ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਥਾਂ ਪੱਕੀ ਕੀਤੀ। ਆਪਣੀ ਚੌਥੀ ਕੋਸ਼ਿਸ਼ ਵਿੱਚ, ਮਨਪ੍ਰੀਤ ਗੇਂਦ ਨੂੰ 18.06 ਮੀਟਰ ਦੀ ਦੂਰੀ 'ਤੇ ਸੁੱਟ ਕੇ ਸ਼ਾਟ ਪੁਟ ਵਿੱਚ 18 ਮੀਟਰ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ। ਹੁਣ ਮਨਪ੍ਰੀਤ 28 ਜੁਲਾਈ ਤੋਂ ਬਰਮਿੰਘਮ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ।
ਇਹ ਵੀ ਪੜ੍ਹੋ: ਮੂਸੇਵਾਲਾ ਕਤਲਕਾਂਡ: ਪੁਣੇ ਪੁਲਸ ਨੇ ਸ਼ੂਟਰ ਸੰਤੋਸ਼ ਜਾਧਵ ਨੂੰ ਕੀਤਾ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।