ਹਾਕੀ ਦੇ ਸਾਲਾਨਾ ਐਵਾਰਡਾਂ ਦੀ ਦੌੜ ’ਚ ਮਨਪ੍ਰੀਤ ਤੇ ਰਾਣੀ

03/03/2020 7:04:49 PM

ਨਵੀਂ ਦਿੱਲੀ— ਦੇਸ਼ ਵਿਚ ਹਾਕੀ ਨੂੰ ਕੰਟਰੋਲ ਕਰਨ ਵਾਲੀ ਸੰਸਥਾ ਹਾਕੀ ਇੰਡੀਆ ਨੇ ਆਪਣੇ ਤੀਜੇ ਸਾਲਾਨਾ ਐਵਾਰਡਾਂ 2019 ਲਈ ਨਾਮਜ਼ਦ ਖਿਡਾਰੀਆਂ ਦਾ ਮੰਗਲਵਾਰ ਨੂੰ ਐਲਾਨ ਕੀਤਾ ਤੇ ਐਤਵਾਰ 8 ਮਾਰਚ ਨੂੰ ਹੋਣ ਵਾਲੇ ਇਸ ਐਵਾਰਡ ਸਮਾਰੋਹ ਵਿਚ ਕੁਲ 1.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ।
ਹਾਕੀ ਇੰਡੀਆ ਨੇ ਨਾਮਜ਼ਦ ਖਿਡਾਰੀਆਂ ਦਾ ਐਲਾਨ ਕਰਦੇ ਦੱਸਿਆ ਕਿ ਇਸ ਸਮਾਰੋਹ ਵਿਚ ਚੋਟੀ ਦੇ ਪੁਰਸਕਾਰ ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਐਵਾਰਡ  ਦਾ ਐਲਾਨ ਸਮਾਰੋਹ ਦੌਰਾਨ ਹੋਵੇਗਾ ਤੇ ਇਸ ਐਵਾਰਡ ਵਿਚ 30 ਲੱਖ ਰੁਪਏ ਤੇ ਟਰਾਫੀ ਦਿੱਤੀ ਜਾਵੇਗੀ।

ਧਰੁਵ ਬੱਤਰਾ ਪਲੇਅਰ ਆਫ ਦਿ ਯੀਅਰ (ਪੁਰਸ਼) ਐਵਾਰਡ ਦੀ ਦੌੜ ਵਿਚ ਭਾਰਤੀ ਕਪਾਤਨ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਸੁਰਿੰਦਰ ਕੁਮਾਰ ਸ਼ਾਮਲ ਹਨ। ਇਸ ਐਵਾਰਡ ਵਿਚ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੇਗਹੀ। ਧਰੁਵ ਬੱਤਰਾ ਪਲੇਅਰ ਆਫ ਦਿ ਯੀਅਰ (ਮਹਿਲਾ) ਦੀ ਦੌੜ ਵਿਚ ਕਪਤਾਨ ਰਾਣੀ, ਦੀਪ ਗ੍ਰੇਸ ਏਕਾ, ਗੁਰਜੀਤ ਕੌਰ ਤੇ ਸਵਿਤਾ ਸ਼ਾਮਲ ਹਨ। ਇਸ ਐਵਾਰਡ ਵਿਚ ਵੀ 25 ਲੱਖ ਰੁਪਏ ਮਿਲਣਗੇ।  ਜੁਗਰਾਜ ਸਿੰਘ ਅਪਕਮਿੰਗ ਪਲੇਅਰ ਆਫ ਦਿ ਈਯਰ (ਪੁਰਸ਼ ਅੰਡਰ-21) ਲਈ 10 ਲੱਖ ਰੁਪਏ ਦਿੱਤੇ ਜਾਣਗੇ ਤੇ ਇਸ ਐਵਾਰਡ ਦੀ ਦੌੜ ਵਿਚ ਦਿਲਪ੍ਰੀਤ ਸਿੰਘ, ਗੁਰਸਾਹਿਬਜੀਤ ਸਿੰਘ, ਮਨਦੀਪ ਮੋਰ ਤੇ ਵਿਵੇਕ ਸਾਗਰ ਸ਼ਾਮਲ ਹਨ। 


Related News