ਕਦੇ ਮੈਚ ਫਿਕਸਿੰਗ ’ਚ ਘਿਰੇ ਸੀ ਇਹ ਖਿਡਾਰੀ, ਹੁਣ ਬਣ ਸਕਦੇ ਹਨ ਕੋਚ

12/10/2018 2:27:07 PM

ਨਵੀਂ ਦਿੱਲੀ— ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਮਨੋਜ ਪ੍ਰਭਾਕਰ ਨੇ ਮਹਿਲਾ ਟੀਮ ਦੇ ਰਾਸ਼ਟਰੀ ਕੋਚ ਲਈ ਅਪੀਲ ਕੀਤੀ ਹੈ ਅਤੇ ਜੇਕਰ ਉਨ੍ਹਾਂ ਦੀ ਅਪੀਲ ਦੀ ਚੋਣ ਹੁੰਦੀ ਹੈ ਤਾਂ ਉਨ੍ਹਾਂ ਦੇ ਸਹਿਯੋਗੀ ਕਪਿਲ ਦੇਵ ਦੀ ਅਗੁਵਾਈ ਵਾਲਾ ਪੈਨਲ ਉਨ੍ਹਾਂ ਦਾ ਇਟਰਵਿਊ ਕਰ ਸਕਦਾ ਹੈ। ਟੀਮ 'ਚ ਇਕੱਠੇ ਖੇਡਣ ਤੋਂ ਲੈ ਕੇ 2000 'ਚ ਉਠੇ ਮੈਚ ਫਿਕਸਿੰਗ ਵਿਵਾਦ ਤੱਕ ਕਪਿਲ ਦੇਵ ਅਤੇ ਮਨੋਜ ਪ੍ਰਭਾਕਰ ਦੀ ਨਰਾਜ਼ਗੀ ਕਿਸੇ ਤੋਂ ਲੁਕੀ ਨਹੀਂ ਹੈ।
PunjabKesari
ਬੀ.ਸੀ.ਸੀ.ਆਈ. ਨੇ ਮਹਿਲਾ ਟੀਮ ਦੇ ਕੋਚ ਲਈ ਵਿਗਿਆਪਨ ਦਿੱਤਾ ਸੀ ਜਿਸਦੇ ਲਈ ਪ੍ਰਭਾਕਰ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਹਰਸ਼ਲ ਗਿਬਸ ਨੇ ਵੀ ਅਪੀਲ ਕੀਤੀ ਹੈ। ਪ੍ਰਭਾਕਰ ਨੇ ਆਪਣੀ ਉਮੀਦਵਾਰੀ ਦੀ ਪੁਸ਼ਟੀ ਕਰਦੇ ਕਿਹਾ,' ਹਾਂ ਮੈਂ ਮੁੱਖ ਕੋਚ ਦੇ ਪੱਦ ਲਈ ਅਪੀਲ ਕੀਤੀ ਹੈ। ਰਾਸ਼ਟਰੀ ਕ੍ਰਿਕਟ ਟੀਮ ਦੀ ਕਿਸੇ ਵੀ ਹੈਸੀਅਤ ਨਾਲ ਜੁੜਨਾ ਮਾਣ ਦੀ ਗੱਲ ਹੈ।' 
PunjabKesari
ਚੋਣ ਕਮੇਟੀ ਪੈਨਲ ਦੇ ਪ੍ਰਧਾਨ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਹਨ। ਜਦਕਿ ਅੰਸ਼ੁਮਨ ਗਾਇਕਵਾੜ ਅਤੇ ਸ਼ਾਂਤਾ ਰੰਗਾਸੁਵਾਮੀ ਇਸਦੇ ਮੈਂਬਰ ਹਨ। ਪ੍ਰਭਾਕਰ ਨੂੰ ਜਦੋਂ ਦੱਸਿਆ ਗਿਆ ਕਿ ਚੋਣ ਕਮੇਟੀ ਪੈਨਲ ਦੇ ਪ੍ਰਧਾਨ ਕਪਿਲ ਦੇਵ ਹੋ ਸਕਦੇ ਹਨ ਤਾਂ ਉਨ੍ਹਾਂ ਨੇ ਬੇਰੁਖੀ ਨਾਲ ਇਸਦਾ ਜਵਾਬ ਦਿੱਤਾ,' ਤੁਸੀਂ ਮੇਰੇ ਤੋਂ ਪੁੱਛਿਆ ਕਿ ਮੈਂ ਅਪੀਲ ਕੀਤੀ ਜਾ ਨਹੀਂ? ਮੈਂ ਕਿਹਾ ਹਾਂ, ਮੈਂ ਅਪੀਲ ਕੀਤੀ ਹੈ। ਕਿਉਂ ਕਿ ਮੈਨੂੰ ਲੱਗਦਾ ਹੈ ਕ੍ਰਿਕਟ ਦੇ ਆਪਣੇ ਗਿਆਨ ਨਾਲ ਮੈਂ ਯੋਗਦਾਨ ਦੇ ਸਕਦਾ ਹਾਂ।'
PunjabKesari
ਉਨ੍ਹਾਂ ਕਿਹਾ,' ਮਹਿਲਾ ਕ੍ਰਿਕਟ 'ਚ ਕਾਫੀ ਪ੍ਰਤਿਭਾ ਹੈ ਅਤੇ ਮੈਨੂੰ ਲਗਦਾ ਹੈ ਕਿ ਮਿਤਾਲੀ ਰਾਜ, ਹਰਮਨਪ੍ਰੀਤ ਕੌਰ ਅਤੇ ਸਮ੍ਰਿਤੀ ਮੰਧਾਨਾ ਵਰਗੀਆਂ ਖਿਡਾਰਣਾਂ ਦੀ ਮਦਦ ਕਰਨ ਦਾ ਮੇਰੇ ਕੋਲ ਅਨੁਭਵ ਹੈ।' ਪ੍ਰਭਾਕਰ ਤੋਂ ਇਹ ਵੀ ਪੁੱਛਿਆ ਗਿਆ ਕਿ 2000 ਦੇ ਵਿਵਾਦ ਤੋਂ ਬਾਅਦ ਕਦੀ ਕਪਿਲ ਨੂੰ ਮਿਲੇ ਹਨ। ਉਨ੍ਹਾਂ ਕਿਹਾ,' ਇਸ ਮਾਮਲੇ ਨਾਲ ਇਸਦਾ ਕੋਈ ਸਰੋਕਾਰ ਨਹੀਂ ਹੈ।'
PunjabKesari
ਬੀ.ਸੀ.ਸੀ.ਆਈ. ਦੇ ਅਧਿਕਾਰੀ ਨੇ ਕਿਹਾ,' ਜੇਕਰ ਕਮੇਟੀ ਉਨ੍ਹਾਂ ਦੀ ਉਮੀਦਵਾਰੀ ਨੂੰ ਉਪਯੁਕਤ ਪਾਉਂਦੀ ਹੈ ਤਾਂ ਇਟਰਵਿਊ ਲਈ ਉਨ੍ਹਾਂ ਦੀ ਚੋਣ ਹੋਵੇਗੀ।' ਉਨ੍ਹਾਂ ਕਿਹਾ, 'ਜਿੱਥੋਂ ਤੱਕ ਵਿਵਾਦਾਂ ਦਾ ਸਵਾਲ ਹੈ ਤਾਂ ਵਿਵਾਦ ਤੋਂ ਬਾਅਦ ਵੀ ਗਿਬਸ ਆਈ.ਪੀ.ਐੱਲ. 'ਚ 2008 ਤੋਂ ਬਾਅਦ ਡੈਕਨ ਚਾਰਜਸ ਲਈ ਖੇਡੇ ਸਨ ਜਦਕਿ ਪ੍ਰਭਾਕਰ ਰਣਜੀ ਟ੍ਰਾਫੀ 'ਚ ਦਿੱਲੀ , ਉਤਰ ਪ੍ਰਦੇਸ਼ ਅਤੇ ਰਾਜਸਥਾਨ ਟੀਮ ਦੇ ਕੋਚ ਰਹਿ ਚੁੱਕੇ ਹਨ। ਇਸ ਲਈ ਇਹ ਵੱਡਾ ਮੁੱਦਾ ਨਹੀਂ ਹੈ।'


suman saroa

Content Editor

Related News