ਮੰਜੂ ਰਾਣੀ ਨੇ ਮਹਿਲਾਵਾਂ ਦੀ 35 ਕਿ. ਮੀ. ਪੈਦਲ ਚਾਲ ਜਿੱਤੀ, ਏਸ਼ੀਆਈ ਖੇਡਾਂ ਲਈ ਕੁਆਲੀਫਾਈ ਕਰਨ ਤੋਂ ਖੁੰਝੀ

06/17/2023 6:10:43 PM

ਭੁਵਨੇਸ਼ਵਰ– ਰਾਸ਼ਟਰੀ ਰਿਕਾਰਡਧਾਰਕ ਪੰਜਾਬ ਦੀ ਮੰਜੂ ਰਾਣੀ ਨੇ ਰਾਸ਼ਟਰੀ ਅੰਤਰ ਪ੍ਰਾਂਤ ਐਥਲੈਟਕਿਸ ਚੈਂਪੀਅਨਸ਼ਿਪ ’ਚ ਮਹਿਲਾਵਾਂ ਦੀ 35 ਕਿ. ਮੀ. ਪੈਦਲ ਚਾਲ ਜਿੱਤ ਲਈ ਪਰ ਏਸ਼ੀਆਈ ਕੁਆਲੀਫਾਇੰਗ ਮਾਰਕ ਨਹੀਂ ਛੂਹ ਸਕੀ। 24 ਸਾਲਾ ਰਾਣੀ ਨੇ ਬੇਹੱਦ ਗਰਮੀ ਤੇ ਹੁੰਮਸ ਭਰੇ ਮੌਸਮ ਵਿਚਾਲੇ 3 ਘੰਟੇ 21 ਮਿੰਟ ਤੇ 31 ਸੈਕੰਡ ’ਚ ਰੇਸ ਪੂਰੀ ਕੀਤੀ। ਏਸ਼ੀਆਈ ਖੇਡਾਂ ਦਾ ਕੁਆਲੀਫਾਇੰਗ ਮਾਰਕ 2:58.30 ਹੈ। ਉਸ ਨੇ ਫਰਵਰੀ ’ਚ ਰਾਂਚੀ ’ਚ ਭਾਰਤੀ ਪੈਦਲ ਚਾਲ ਚੈਂਪੀਅਨਸ਼ਿਪ ਵਿਚ 2:58.30 ਦਾ ਸਮਾਂ ਕੱਢਿਆ ਸੀ।

ਹਰਿਆਣਾ ਦੇ ਜੁਨੈਦ ਖਾਨ ਨੇ ਪੁਰਸ਼ ਵਰਗ ’ਚ 3 ਘੰਟੇ 37 ਸੈਕੰਡ ਦਾ ਸਮਾਂ ਕੱਢ ਕੇ ਜਿੱਤ ਦਰਜ ਕੀਤੀ ਪਰ ਏਸ਼ੀਆਈ ਖੇਡਾਂ ਦਾ 2 ਘੰਟੇ 35 ਮਿੰਟ ਦਾ ਕੁਆਲੀਫਾਇੰਗ ਅੰਕੜਾ ਨਹੀਂ ਛੂਹ ਸਕਿਆ। ਰਾਸ਼ਟਰੀ ਰਿਕਾਰਡਧਾਰਕ ਰਾਮ ਬਾਬੂ ਨੇ ਇਸ ਟੂਰਨਾਮੈਂਟ ’ਚ ਹਿੱਸਾ ਨਹੀਂ ਲਿਆ। ਉਸ ਨੇ ਰਾਂਚੀ ’ਚ 2 ਘੰਟੇ 31 ਮਿੰਟ 36 ਸੈਕੰਡ ਦਾ ਸਮਾਂ ਕੱਢ ਕੇ ਖਿਤਾਬ ਜਿੱਤਿਆ ਸੀ। ਮਹਿਲਾਵਾਂ ਦੀ 400 ਮੀਟਰ ਦੌੜ ਸੈਮੀਫਾਈਨਲ ’ਚ 4 ਖਿਡਾਰਨਾਂ ਨੇ 52.03 ਸੈਕੰਡ ਦਾ ਸਮਾਂ ਕੱਢਿਆ। ਤਾਮਿਲਨਾਡੂ ਦੀ ਵਿਦਿਆ ਰਾਜ (52.43) ਦੂਜੇ, ਹਰਿਆਣਾ ਦੀ ਹਿਮਾਂਸ਼ੀ ਮਲਿਕ (52.46) ਤੀਜੇ ਤੇ ਮਹਾਰਾਸ਼ਟਰ ਦੀ ਐਸ਼ਵਰਿਆ ਮਿਸ਼ਰਾ (52.73) ਚੌਥੇ ਸਥਾਨ ’ਤੇ ਰਹੀ।


Tarsem Singh

Content Editor

Related News