ਮੰਜੂ ਰਾਣੀ ਕੁਆਰਟਰ ਫਾਈਨਲ 'ਚ, ਮੰਜੂ ਬਮਬੋਰੀਆ ਬਾਹਰ
Tuesday, Oct 08, 2019 - 02:21 PM (IST)

ਸਪੋਰਸਟ ਡੈਸਕ— ਭਾਰਤ ਦੀ ਮੰਜੂ ਰਾਣੀ (48 ਕਿ. ਗ੍ਰਾ.) ਰੂਸ ਦੇ ਉਲਾਨ ਉਦੇ 'ਚ ਚੱਲ ਰਹੀ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਆਪਣੇ ਡੈਬਿਊ ਵਿਚ ਹੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਸੋਮਵਾਰ ਕੁਆਰਟਰ ਫਾਈਨਲ 'ਚ ਪਹੁੰਚ ਗਈ, ਜਦਕਿ ਡੈਬਿਊ ਕਰ ਰਹੀ ਇਕ ਹੋਰ ਮੁੱਕੇਬਾਜ਼ ਮੰਜੂ ਬਮਬੋਰੀਆ (64) ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਲਾਈਟ ਫਲਾਈਟ ਵੇਟ ਵਰਗ 'ਚ ਛੇਵਾਂ ਦਰਜਾ ਪ੍ਰਾਪਤ ਮੰਜੂ ਰਾਣੀ ਨੇ ਵੈਨੇਜ਼ੁਏਲਾ ਦੀ ਤਾਯੋਨਿਸ ਰੋਜਸ ਨੂੰ ਰਾਊਂਡ-16 'ਚ ਇਕਪਾਸੜ ਮੁਕਾਬਲੇ 'ਚ 5-0 ਨਾਲ ਹਰਾਇਆ। ਮੰਜੂ ਬਮਬੋਰੀਆ ਨੇ ਚੌਥੀ ਸੀਡ ਇਟਲੀ ਦੀ ਐਂਜੇਲੋ ਕੈਰਿਨੀ ਖਿਲਾਫ ਸੰਘਰਸ਼ ਤਾਂ ਕੀਤਾ ਪਰ ਉਸ ਨੂੰ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੰਗਲਵਾਰ ਨੂੰ 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ 51 ਕਿ. ਗ੍ਰਾ. ਵਰਗ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ, ਜਦਕਿ ਸਵੀਟੀ ਬੂਰਾ 75 ਕਿ. ਗ੍ਰਾ. ਭਾਰ ਵਰਗ ਵਿਚ ਉਤਰੇਗੀ।