ਇਸ ਭਾਰਤੀ ਧਾਕੜ ਕ੍ਰਿਕਟਰ ਦੇ ਲੱਗਾ ਬੈਨ, KKR ਦੇ 2 ਖਿਡਾਰੀਆਂ ''ਤੇ ਵੀ ਲਟਕੀ ਤਲਵਾਰ

12/30/2019 2:58:50 PM

ਸਪੋਰਟਸ ਡੈਸਕ— ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ ਭਾਵ ਡੀ. ਡੀ. ਸੀ. ਏ. ਦੀ ਐਤਵਾਰ ਨੂੰ ਸਾਲਾਨਾ ਆਮ ਸਭਾ (ਏ. ਜੀ. ਐੱਮ.) 'ਚ ਕਈ ਫੈਸਲੇ ਲਏ ਗਏ। ਇਸ ਦੌਰਾਨ 2018 'ਚ ਭਾਰਤੀ ਟੀਮ ਨੂੰ ਅੰਡਰ-19 ਵਰਲਡ ਕੱਪ ਖਿਤਾਬ ਦਿਵਾਉਣ ਵਾਲੇ ਮਨਜੋਤ ਕਾਲਰਾ ਨੂੰ ਦੋ ਸਾਲ ਲਈ ਏਜ ਗਰੁੱਪ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਦਰਅਸਲ ਅੰਡਰ-19 ਵਰਲਡ ਕੱਪ 2018 ਦੇ ਫਾਈਨਲ 'ਚ ਸੈਂਕੜਾ ਜੜ ਕੇ ਭਾਰਤੀ ਟੀਮ ਨੂੰ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਮੈਨ ਆਫ ਦਿ ਮੈਚ ਹਾਸਲ ਕਰਨ ਵਾਲੇ ਮਨਜੋਤ ਕਾਲਰਾ ਨੂੰ ਡੀ. ਡੀ. ਸੀ. ਏ. ਨੇ ਦੇ ਲੋਕਪਾਲ ਨੇ ਸਹੀ ਉਮਰ ਲੁਕਾਉਣ ਕਾਰਨ ਦੋ ਸਾਲ ਲਈ ਕ੍ਰਿਕਟ ਤੋਂ ਬੈਨ ਕਰ ਦਿੱਤਾ ਹੈ। ਮੀਡੀਆ ਰਿਪੋਰਟਸ ਦੀਆਂ ਮੰਨੀਏ ਤਾਂ ਦਿੱਲੀ ਐਂਡ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਲੋਕਪਾਲ ਨੇ ਦੋ ਹੋਰ ਖਿਡਾਰੀਆਂ 'ਤੇ ਖਤਰਾ ਹੋਣ ਦੀ ਗੱਲ ਕਹੀ ਹੈ। ਇਨ੍ਹਾਂ 'ਚੋਂ ਕੇ. ਕੇ. ਆਰ. ਦੇ ਬੱਲੇਬਾਜ਼ ਸ਼ਿਵਮ ਮਾਵੀ ਅਤੇ ਨਿਤੀਸ਼ ਰਾਣਾ ਹਨ। ਹਾਲਾਂਕਿ, ਇਨ੍ਹਾਂ ਦੋ ਖਿਡਾਰੀਆਂ ਦੀ ਉਮਰ 'ਚ ਧੋਖਾਧੜੀ ਦਾ ਮਾਮਲਾ ਡੀ. ਡੀ. ਸੀ. ਏ. ਨੇ ਬੀ. ਸੀ. ਸੀ. ਆਈ. ਨੂੰ ਭੇਜ ਦਿੱਤਾ ਹੈ।
PunjabKesari
ਜ਼ਿਕਰਯੋਗ ਹੈ ਕਿ ਇਸੇ ਸਾਲ ਜੂਨ 'ਚ ਦਿੱਲੀ ਪੁਲਸ ਦੀ ਇਕ ਵਿਸ਼ੇਸ਼ ਜਾਂਚ ਯੂਨਿਟ ਨੇ ਮਨਜੋਤ ਕਾਲਰਾ ਦੇ ਮਾਤਾ-ਪਿਤਾ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਮਨਜੋਤ ਕਾਲਾ ਦੇ ਮਾਤਾ-ਪਿਤਾ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਮਨਜੋਤ ਕਾਲਰਾ ਨੂੰ ਜੂਨੀਅਰ ਕ੍ਰਿਕਟ ਖਿਡਾਉਣ ਲਈ ਉਸ ਦੀ ਜਨਮਮਿਤੀ 1999 ਦੱਸੀ ਹੈ, ਜਦਕਿ ਉਨ੍ਹਾਂ ਦੀ ਅਸਲੀ ਜਨਮਮਿਤੀ 15 ਜਨਵਰੀ 1998 ਹੈ ਨਾ ਕਿ 15 ਜਨਵਰੀ 1999 ਹੈ। ਉਸ ਦੌਰਾਨ ਮਨਜੋਤ ਕਾਲਰਾ ਨਾਬਾਲਗ ਦੀ ਵਰਗ 'ਚ ਸੀ। ਇਸ ਲਈ ਉਸ ਦੇ ਮਾਤਾ-ਪਿਤਾ ਦੇ ਖਿਲਾਫ ਚਾਰਜਸ਼ੀਟ ਦਾਖਲ ਹੋਈ ਸੀ।
PunjabKesari
ਦੂਜੇ ਪਾਸੇ 21 ਸਾਲ ਦੇ ਸ਼ਿਵਮ ਮਾਵੀ ਵੀ ਉਮਰ ਦੀ ਧੋਖਾਧੜੀ ਦੇ ਚਲਦੇ ਬੈਨ ਹੋ ਸਕਦੇ ਹਨ। ਜਦਕਿ ਨਿਤੀਸ਼ ਰਾਣਾ ਨੂੰ ਆਪਣੀ ਜਨਮਮਿਤੀ ਨਾਲ ਜੁੜੇ ਅਸਲੀ ਕਾਗਜ਼ ਜਮ੍ਹਾ ਕਰਨ ਕਿਹਾ ਗਿਆ ਹੈ। ਜੇਕਰ ਨਿਤੀਸ਼ ਰਾਣਾ ਵੱਲੋਂ ਦਿੱਤੀ ਗਈ ਜਾਣਾਕਰੀ ਗ਼ਲਤ ਪਾਈ ਜਾਂਦੀ ਹੈ ਤਾਂ ਨੀਤੀਸ਼ ਰਾਣਾ 'ਤੇ ਵੀ ਕਾਰਵਾਈ ਹੋ ਸਕਦੀ ਹੈ।


Tarsem Singh

Content Editor

Related News