ਮਨਿਕਾ ਬੱਤਰਾ ਨੇ ਦੁਨੀਆ ਦੀ 26ਵੇਂ ਨੰਬਰ ਦੀ ਖਿਡਾਰੀ ਨੂੰ ਹਰਾਇਆ
Friday, Feb 21, 2020 - 04:53 PM (IST)
ਸਪੋਰਟਸ ਡੈਸਕ— ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਮਨਿਕਾ ਬੱਤਰਾ ਨੇ 2020 ਆਈ. ਟੀ. ਟੀ. ਐੱਫ. ਵਿਸ਼ਵ ਟੂਰ ਹੰਗਰੀ ਓਪਨ ਟੇਬਲ ਟੈਨਿਸ ਟੂਰਨਾਮੈਂਟ 'ਚ ਦੁਨੀਆ ਦੀ 26ਵੇਂ ਨੰਬਰ ਦੀ ਖਿਡਾਰੀ ਚੇਨ ਜੂ ਯੂ ਨੁੰ ਹਰਾਇਆ। ਵਿਸ਼ਵ ਰੈਂਕਿੰਗ 'ਚ 67ਵੇਂ ਸਥਾਨ 'ਤੇ ਕਾਬਜ ਮਨਿਕਾ ਨੇ 4-3 ਨਾਲ ਜਿੱਤ ਦਰਜ ਕੀਤੀ। ਹੁਣ ਮਨਿਕਾ ਦਾ ਸਾਹਮਣਾ ਦੁਨੀਆ ਦੀ 11ਵੇਂ ਨੰਬਰ ਦੀ ਖਿਡਾਰੀ ਹਿਰਾਨੋ ਮਿਊ ਨਾਲ ਹੋਵੇਗਾ। ਭਾਰਤ ਦੇ ਨੰਬਰ ਇਕ ਖਿਡਾਰੀ ਗਿਆਨਸੇਖਰਨ ਸਾਥੀਆਨ ਨੇ ਵੀ ਦੁਨੀਆ ਦੇ 61ਵੇਂ ਨੰਬਰ ਦੇ ਖਿਡਾਰੀ ਈਰਾਨ ਦੇ ਨੌਸ਼ਾਦ ਅਲਾਮੀਆ ਨੂੰ 4-0 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਸਾਥੀਆਨ ਦੀ ਅਗਲੀ ਟੱਕਰ ਦੁਨੀਆ ਦੇ ਪੰਜਵੇਂ ਨੰਬਰ ਦੇ ਖਿਡਾਰੀ ਹਾਰੀਮੋਤੋ ਤੋਮੋਕਾਜੂ ਨਾਲ ਹੋਵੇਗੀ।