ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਣ ਨੂੰ ਉਤਸ਼ਾਹਤ ਹੈ ਮਨਿਕਾ

06/20/2018 2:53:25 PM

ਨਵੀਂ ਦਿੱਲੀ— ਰਾਸ਼ਟਰਮੰਡਲ ਖੇਡਾਂ 'ਚ ਦੋ ਗੋਲਡ ਸਮੇਤ 4 ਤਮਗੇ ਜਿੱਤਣ ਵਾਲੀ ਟੇਬਲ ਟੈਨਿਸ ਖਿਡਾਰਨ ਮਨਿਕਾ ਬਤਰਾ ਦੇਸ਼ ਦੀ ਪ੍ਰੀਮੀਅਰ ਟੇਬਲ ਟੈਨਿਸ ਲੀਗ-ਸਿਏਟ ਯੂ.ਟੀ.ਟੀ ਦੇ ਦਿੱਲੀ ਪੜਾਅ 'ਚ ਖੇਡਣ ਨੂੰ ਲੈ ਕੇ ਉਤਸ਼ਾਹਤ ਹੈ। ਦਿੱਲੀ ਸਮੈਸ਼ਰਸ ਟੀਮ ਦੀ ਮੈਂਬਰ ਮਨਿਕਾ ਟੂਰਨਾਮੈਂਟ 'ਚ ਸ਼ਾਨਦਾਰ ਫਾਰਮ 'ਚ ਹੈ। ਇਸ ਟੀਮ ਨੇ ਪੁਣੇ 'ਚ ਖੇਡੇ ਗਏ ਪਹਿਲੇ ਪੜਾਅ 'ਚ 2 ਸ਼ਾਨਦਾਰ ਜਿੱਤ ਦਰਜ ਕਰਦੇ ਹੋਏ 6 ਟੀਮਾਂ ਦੇ ਸਕੋਰ ਬੋਰਡ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ।

ਮਨਿਕਾ ਨੇ ਕਿਹਾ, ''ਮੇਰੇ ਲਈ ਅਜੇ ਤੱਕ ਦਰਸ਼ਕਾਂ ਦਾ ਸਮਰਥਨ ਸ਼ਾਨਦਾਰ ਰਿਹਾ ਹੈ। ਇਸ ਨਾਲ ਮੇਰਾ ਆਤਮਵਿਸ਼ਵਾਸ ਕਾਫੀ ਵਧਿਆ ਹੈ। ਮੇਰਾ ਮੰਨਣਾ ਹੈ ਕਿ ਜਦੋਂ ਮੈਂ ਭਾਰਤ 'ਚ ਖੇਡਦੀ ਹਾਂ ਤਾਂ ਸਭ ਤੋਂ ਜ਼ਿਆਦਾ ਦਬਾਅ ਮੇਰੇ ਵਿਰੋਧੀ 'ਤੇ ਹੁੰਦਾ ਹੈ। ਮੈਂ ਦਿੱਲੀ 'ਚ ਖੇਡਣ ਨੂੰ ਲੈ ਕੇ ਬੇਹੱਦ ਉਤਸ਼ਾਹਤ ਹਾਂ। ਮੈਨੂੰ ਉਮੀਦ ਹੈ ਕਿ ਮੇਰੇ ਘਰੇਲੂ ਸ਼ਹਿਰ 'ਚ ਮੈਨੂੰ ਕਾਫੀ ਸਮਰਥਨ ਮਿਲੇਗਾ। ਮੈਂ ਚੰਗਾ ਪ੍ਰਦਰਸ਼ਨ ਕਰਨ ਲਈ ਤਿਆਰ ਹਾਂ।''


Related News