ਮੰਧਾਨਾ ਅਤੇ ਦੀਪਤੀ ਸ਼ਰਮਾ ਨੇ ਆਈ. ਸੀ. ਸੀ. ਰੈਂਕਿੰਗ ’ਚ ਆਪਣਾ ਸਥਾਨ ਕਾਇਮ ਰੱਖਿਆ
Wednesday, Mar 26, 2025 - 02:08 PM (IST)

ਦੁਬਈ- ਭਾਰਤ ਦੀ ਉੱਪ-ਕਪਤਾਨ ਸ੍ਰਮਿਤੀ ਮੰਧਾਨਾ ਅਤੇ ਆਲਰਾਊਂਡਰ ਦੀਪਤੀ ਸ਼ਰਮਾ ਨੇ ਜਾਰੀ ਤਾਜ਼ਾ ਆਈ. ਸੀ. ਸੀ. ਮਹਿਲਾ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਕ੍ਰਮਵਾਰ ਆਪਣਾ ਤੀਸਰਾ ਸਥਾਨ ਬਰਕਰਾਰ ਰੱਖਿਆ। ਮੰਧਾਨਾ ਤੋਂ ਇਲਾਵਾ ਕਈ ਹੋਰ ਭਾਰਤੀ ਟਾਪ-10 ’ਚ ਮੌਜੂਦ ਨਹੀਂ ਹਨ।
ਸੂਚੀ ’ਚ ਕਪਤਾਨ ਹਰਮਨਪ੍ਰੀਤ ਕੌਰ 11ਵੇਂ ਸਥਾਨ ’ਤੇ, ਜੇਮਿਮ ਰੋਡ੍ਰਿਗਸ 15ਵੇਂ ਸਥਾਨ ’ਤੇ ਅਤੇ ਸ਼ੈਫਾਲੀ ਵਰਮਾ ਉਸ ਤੋਂ ਇਕ ਪਾਇਦਾਨ ਹੇਠਾਂ ਹੈ। ਬੱਲੇਬਾਜ਼ਾਂ ਦੀ ਸੂਚੀ ’ਚ ਆਸਟ੍ਰੇਲੀਆ ਦੀ ਬੇਥ ਮੂਨੀ ਟਾਪ ’ਤੇ ਹੈ। ਉਸ ਤੋਂ ਬਾਅਦ ਟੀਮ ਦੀ ਸਾਥਣ ਤਹਿਲੀਆ ਮੈਕਗ੍ਰਾ ਮੌਜੂਦ ਹੈ।