ਸੁਲਤਾਨ ਜੋਹੋਰ ਕੱਪ ''ਚ ਕਪਤਾਨੀ ਸੰਭਾਲੇਗਾ ਮਨਦੀਪ ਮੋਰ

Monday, Sep 30, 2019 - 10:49 PM (IST)

ਸੁਲਤਾਨ ਜੋਹੋਰ ਕੱਪ ''ਚ ਕਪਤਾਨੀ ਸੰਭਾਲੇਗਾ ਮਨਦੀਪ ਮੋਰ

ਨਵੀਂ ਦਿੱਲੀ — ਹਾਕੀ ਇੰਡੀਆ ਨੇ ਨੌਵੇਂ ਸੁਲਤਾਨ ਜੋਹੋਰ ਕੱਪ ਟੂਰਨਾਮੈਂਟ ਲਈ ਸੋਮਵਾਰ ਨੂੰ 18 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ, ਜਿਸ ਵਿਚ ਟੀਮ ਦੀ ਕਮਾਨ ਮਨਦੀਪ ਮੋਰ ਤੇ ਉਪ-ਕਪਤਾਨੀ ਸੰਜੇ ਨੂੰ ਸੌਂਪੀ ਗਈ ਹੈ। ਟੂਰਨਾਮੈਂਟ 12 ਤੋਂ 19 ਅਕਤੂਬਰ ਤਕ ਮਲੇਸ਼ੀਆ ਵਿਚ ਹੋਵੇਗਾ। ਭਾਰਤੀ ਟੀਮ ਰਾਊਂਡ ਰੌਬਿਨ ਗੇੜ ਵਿਚ ਮਲੇਸ਼ੀਆ, ਨਿਊਜ਼ੀਲੈਂਡ, ਜਾਪਾਨ, ਆਸਟਰੇਲੀਆ ਤੇ ਬ੍ਰਿਟੇਨ ਨਾਲ ਮੁਕਾਬਲਾ ਕਰੇਗੀ।
ਟੀਮ ਇਸ ਤਰ੍ਹਾਂ ਹੈ : ਗੋਲਕੀਪਰ-ਪ੍ਰਸ਼ਾਂਤ ਕੁਮਾਰ ਚੌਹਾਨ ਤੇ ਪਵਨ। ਡਿਫੈਂਡਰ-ਸੰਜੇ, ਦਿਨਚੰਦਰਾ ਸਿੰਘ ਮੋਈਰੰਗਥੇਮ, ਪ੍ਰਤਾਪ ਲਾਕੜਾ, ਸੁਮਨ ਬੇਕ, ਮਨਦੀਪ ਮੋਰ, ਯਸ਼ਦੀਪ ਸਿਵਾਚ, ਸ਼ਾਰਦਾ ਨੰਦ ਤਿਵਾੜੀ। ਮਿਡਫੀਲਡਰ-ਵਿਸ਼ਣੂ ਕਾਂਤ ਸਿੰਘ, ਰਬਿਚੰਦਰ ਸਿੰਘ, ਮੋਈਰੰਗਥੇਮ ਮਨਿੰਦਰ ਸਿੰਘ। ਫਾਰਵਰਡ-ਦਿਲਪ੍ਰੀਤ ਸਿੰਘ, ਸੁਦੀਪ ਚਿਰਮਾਕੋ, ਗੁਰਸਾਹਿਬਜੀਤ ਸਿੰਘ, ਉੱਤਮ ਸਿੰਘ, ਰਾਹੁਲ ਕੁਮਾਰ ਰਾਜਭਰ, ਸ਼ਿਲਾਨੰਦ ਲਾਕੜਾ।


author

Gurdeep Singh

Content Editor

Related News