ਮਨਦੀਪ ਅਤੇ ਗੁਰਸਾਹਿਬਜੀਤ ਦੀ ਬਦੌਲਤ ਭਾਰਤ ਨੇ ਮਲੇਸ਼ੀਆ ਨੂੰ ਹਰਾਇਆ

08/18/2019 12:10:43 PM

ਸਪੋਰਸਟ ਡੈਸਕ— ਮਨਦੀਪ ਸਿੰਘ ਅਤੇ ਗੁਰਸਾਹਿਬਜੀਤ ਸਿੰਘ ਦੇ 2-2 ਗੋਲ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਨੀਵਾਰ ਨੂੰ ਇੱਥੇ ਓਲੰਪਿਕ ਟੈਸਟ ਈਵੈਂਟ ਦੇ ਆਪਣੇ ਸ਼ੁਰੂਆਤੀ ਮੁਕਾਬਲੇ 'ਚ ਮਲੇਸ਼ੀਆ ਨੂੰ 6-0 ਨਾਲ ਕਰਾਰੀ ਹਾਰ ਦਿੱਤੀ। ਗੁਰਿੰਦਰ ਸਿੰਘ ਅਤੇ ਐੱਸ. ਵੀ. ਸੁਨੀਲ ਹੋਰ ਦੋ ਖਿਡਾਰੀ ਸਨ ਜਿਨ੍ਹਾਂ ਨੇ ਗੋਲ ਕਰਨ ਵਾਲਿਆਂ 'ਚ ਆਪਣਾ ਨਾਂ ਲਿਖਵਾਇਆ। ਭਾਰਤ ਨੇ ਪਹਿਲੇ ਕੁਆਟਰ 'ਚ ਦਬਦਬਾ ਬਣਾਏ ਰੱਖਿਆ। ਖ਼ੁਰਾਂਟ ਸੁਨੀਲ, ਮਨਦੀਪ ਅਤੇ ਗੁਰਸਾਹਿਬਜੀਤ ਨੇ ਪਹਿਲੇ ਦਸ ਮਿੰਟ 'ਚ ਹੀ ਮੌਕੇ ਬਣਾਏ। ਭਾਰਤ ਨੂੰ ਅਠਵੇਂ ਮਿੰਟ 'ਚ ਪਹਿਲਾ ਪੈਨਲਟੀ ਕਾਰਨਰ ਮਿਲਿਆ ਜਿਨੂੰ ਗੁਰਿੰਦਰ ਨੇ ਗੋਲ 'ਚ ਬਦਲਿਆ। PunjabKesari
ਦੂਜੇ ਕੁਆਟਰ 'ਚ ਭਾਰਤ ਨੇ ਲਗਾਤਾਰ ਦਬਾਅ ਬਣਾਇਆ ਅਤੇ 18ਵੇਂ ਮਿੰਟ 'ਚ ਗੁਰਸਾਹਿਬਜੀਤ ਨੇ ਉਸ ਦੀ ਬੜ੍ਹਤ ਦੁੱਗਣੀ ਕਰ ਦਿੱਤੀ। ਇਸ 'ਚ ਵਰਲਡ 'ਚ 12ਵੇਂ ਨੰਬਰ ਦੇ ਮਲੇਸ਼ੀਆ ਨੇ ਵੀ ਇਕ ਦੋ ਚੰਗੇ ਹਮਲੇ ਕੀਤੇ ਪਰ ਭਾਰਤੀ ਗੋਲਕੀਪਰ ਸੂਰਜ ਕਰਕੇਰਾ ਨੇ ਉਨ੍ਹਾਂ ਨੂੰ ਨਾਕਾਮ ਕਰ ਦਿੱਤਾ। ਭਾਰਤ ਦੇ ਵੱਲੋਂ ਤੀਜਾ ਗੋਲ 33ਵੇਂ ਮਿੰਟ 'ਚ ਉਪ ਕਪਤਾਨ ਮਨਦੀਪ ਨੇ ਜਸਕਰਨ ਸਿੰਘ ਦੇ ਕੋਲ 'ਤੇ ਕੀਤਾ। ਆਖਰੀ ਕੁਆਟਰ 'ਚ ਭਾਰਤੀ ਟੀਮ ਨੇ ਮਲੇਸ਼ੀਆ 'ਤੇ ਜ਼ਿਆਦਾ ਦਬਾਅ ਬਣਾਇਆ ਅਤੇ ਇਨ੍ਹਾਂ 15 ਮਿੰਟ 'ਚ ਤਿੰਨ ਗੋਲ ਦਾਗੇ।  ਮਨਦੀਪ ਨੇ 46ਵੇਂ ਮਿੰਟ 'ਚ ਆਪਣਾ ਦੂਜਾ ਗੋਲ ਕੀਤਾ ਜਦ ਕਿ ਗੁਰਸਾਹਿਬ ਨੇ 56ਵੇਂ ਮਿੰਟ 'ਚ ਟੀਮ ਦਾ ਪੰਜਵਾਂ ਅਤੇ ਸੁਨੀਲ ਨੇ 60ਵੇਂ ਮਿੰਟ 'ਚ ਛੇਵਾਂ ਅਤੇ ਆਖਰੀ ਗੋਲ ਕੀਤਾ। ਭਾਰਤ ਐਤਵਾਰ ਨੂੰ ਵਰਲਡ 'ਚ ਨੰਬਰ ਅੱਠ ਨਿਊਜ਼ੀਲੈਂਡ ਦਾ ਸਾਹਮਣਾ ਕਰੇਗਾ।


Related News