ਚੇਲਸੀ ਤੋਂ ਹਾਰਿਆ ਮਾਨਚੈਸਟਰ ਸਿਟੀ, ਖਿਤਾਬ ਦਾ ਇੰਤਜ਼ਾਰ ਵਧਿਆ
Sunday, May 09, 2021 - 08:29 PM (IST)
ਮਾਨਚੈਸਟਰ– ਚੇਲਸੀ ਨੇ ਇੱਥੇ ਮਾਨਚੈਸਟਰ ਸਿਟੀ ਨੂੰ 1-2 ਨਾਲ ਹਰਾ ਕੇ ਟੀਮ ਦੇ ਚਾਰ ਸਾਲ ਵਿਚ ਤੀਜੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਖਿਤਾਬ ਦੇ ਇੰਤਜ਼ਾਰ ਨੂੰ ਵਧਾ ਦਿੱਤਾ ਹੈ। ਮਾਨਚੈਸਟਰ ਸਿਟੀ ਨੂੰ ਖਿਤਾਬ ਜਿੱਤਣ ਲਈ ਸਿਰਫ ਇਕ ਜਿੱਤ ਦਰਜ ਕਰਨੀ ਹੈ ਜਦਕਿ ਉਸ ਨੂੰ ਤਿੰਨ ਮੁਕਾਬਲੇ ਹੋਰ ਖੇਡਣੇ ਹਨ। ਐਸਟਨ ਵਿਲਾ ਜੇਕਰ ਹੁਣ ਦੂਜੇ ਸਥਾਨ ’ਤੇ ਮੌਜੂਦ ਮਾਨਚੈਸਟਰ ਯੂਨਾਈਟਿਡ ਨੂੰ ਹਰਾ ਦਿੰਦਾ ਹੈ ਤਾਂ ਵੀ ਸਿਟੀ ਦੀ ਟੀਮ ਖਿਤਾਬ ਜਿੱਤ ਲਵੇਗੀ। ਸਿਟੀ ਨੇ ਯੂਨਾਈਟਿਡ ’ਤੇ 13 ਅੰਕਾਂ ਦੀ ਬੜ੍ਹਤ ਬਣਾ ਰੱਖੀ ਹੈ ਪਰ ਉਸ ਤੋਂ ਦੋ ਮੁਕਾਬਲੇ ਵੱਧ ਖੇਡੇ ਹਨ।
ਇਹ ਖ਼ਬਰ ਪੜ੍ਹੋ- ਰਾਸ਼ਿਦ ਨੇ ਸ਼ੇਅਰ ਕੀਤੀ ਘਰ ਦੀ ਫੋਟੋ ਤਾਂ ਮੁਰੀਦ ਹੋਈ ਇੰਗਲੈਂਡ ਦੀ ਮਹਿਲਾ ਕ੍ਰਿਕਟਰ
ਮਾਨਚੈਸਟਰ ਸਿਟੀ ਨੂੰ 44ਵੇਂ ਮਿੰਟ ਵਿਚ ਰਹੀਮ ਸਟਰਲਿੰਗ ਨੇ ਬੜ੍ਹਤ ਦਿਵਾਈ ਸੀ ਪਰ ਹਾਕਿਮ ਜਿਯੇਕ ਨੇ 63ਵੇਂ ਮਿੰਟ ਵਿਚ ਸਕੋਰ ਬਰਾਬਰ ਕਰ ਦਿੱਤਾ। ਮਾਰਕੋ ਅਲੋਂਸੋ ਨੇ ਇਸ ਤੋਂ ਬਾਅਦ ਇੰਜਰੀ ਟਾਈਮ ਦੇ ਦੂਜੇ ਮਿੰਟ ਵਿਚ ਗੋਲ ਕਰਕੇ ਚੇਲਸੀ ਦੀ ਜਿੱਤ ਤੈਅ ਕੀਤੀ। ਟੋਟੇਨਹੈਮ ਨੂੰ ਸ਼ਨੀਵਾਰ ਨੂੰ ਲੀਡਸ ਵਿਰੁੱਧ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਟੀਮ ਦੀਆਂ ਚੈਂਪੀਅਨਸ ਲੀਗ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਟੁੱਟ ਗਈਆਂ। ਕ੍ਰਿਸਟਲ ਪੈਲੇਸ ਨੇ ਹਾਲਾਂਕਿ ਸ਼ੈਫੀਲਡ ਯੂਨਾਈਟਿਡ ਨੂੰ 2-0 ਨਾਲ ਹਰਾ ਕੇ ਹੇਠਲੀ ਲੀਗ ਵਿਚ ਖਿਸਕਣ ਦੇ ਖਤਰੇ ਨੂੰ ਟਾਲ ਦਿੱਤਾ। ਸ਼ੈਫੀਲਡ ਦੀ ਟੀਮ ਪਹਿਲਾਂ ਹੀ ਹੇਠਲੀ ਲੀਗ ਵਿਚ ਖਿਸ ਚੁੱਕੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।