ਆਰਸਨੈੱਲ, ਚੇਲਸੀ, ਮਾਨਚੈਸਟਰ ਯੂਨਾਈਟਿਡ ਤੋਂ ਬਾਅਦ ਮਾਨਚੈਸਟਰ ਸਿਟੀ ਵੀ ਸੈਮੀਫਾਈਨਲ ’ਚ
Tuesday, Jun 30, 2020 - 02:58 AM (IST)

ਲੰਡਨ– ਕੇਵਿਨ ਡੀ ਬਰੂਨੋ ਤੇ ਰਹੀਮ ਸਟਰਲਿੰਗ ਦੇ ਗੋਲਾਂ ਦੀ ਮਦਦ ਨਾਲ ਨਿਊਕੈਸਲ ਨੂੰ 2-1 ਨਾਲ ਹਰਾ ਕੇ ਪਿਛਲੀ ਚੈਂਪੀਅਨ ਮਾਨਚੈਸਟਰ ਸਿਟੀ ਐੱਫ. ਏ. ਕੱਪ ਫੁੱਟਬਾਲ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਸਿਟੀ ਨੇ ਇਸ ਹਫਤੇ ਪ੍ਰੀਮੀਅਰ ਲੀਗ ਖਿਤਾਬ ਲਵੀਰਪੂਲ ਹੱਥੋਂ ਗੁਆ ਦਿੱਤਾ ਹੈ। ਹੁਣ ਉਸ ਨੂੰ ਫਾਈਨਲ ਵਿਚ ਪਹੁੰਚਣ ਲਈ 13 ਵਾਰ ਦੇ ਐੱਫ. ਏ. ਕੱਪ ਜੇਤੂ ਆਰਸਨੈੱਲ ਨੂੰ ਹਰਾਉਣਾ ਪਵੇਗਾ।
ਉਥੇ ਹੀ ਚੇਲਸੀ ਦਾ ਸਾਹਮਣਾ ਦੂਜੇ ਸੈਮੀਫਾਈਨਲ ਵਿਚ 12 ਵਾਰ ਦੀ ਚੈਂਪੀਅਨ ਮਾਨਚੈਸਟਰ ਯੂਨਾਈਟਿਡ ਨਾਲ ਹੋਵੇਗਾ। ਇਹ ਮੁਕਾਬਲੇ 18 ਤੇ 19 ਜੁਲਾਈ ਨੂੰ ਵੇਮਬਲੇ ਵਿਚ ਦਰਸ਼ਕਾਂ ਦੇ ਬਿਨਾਂ ਖੇਡੇ ਜਾਣਗੇ। ਚੇਲਸੀ ਨੇ ਲੀਸੇਸਟ ਨੂੰ 1-0 ਨਾਲ ਹਰਾਇਆ ਜਦਕਿ ਆਰਸਨੈੱਲ ਨੇ ਆਪਣਾ ਮੁਕਾਬਲਾ 2-1 ਨਾਲ ਜਿੱਤਿਆ। ਮਾਨਚੈਸਟਰ ਯੂਨਾਈਟਿਡ ਨੇ ਇਕ ਹੋਰ ਕੁਆਰਟਰ ਫਾਈਨਲ ਵਿਚ ਨੋਰਵਿਚ ਨੂੰ 2-1 ਨਾਲ ਹਰਾਇਆ ।