ਮਾਨਚੈਸਟਰ ਤੇ ਟੋਟੇਨਹੈਮ ਨੇ ਖੇਡਿਆ 1-1 ਦਾ ਡਰਾਅ

Monday, Jun 22, 2020 - 02:32 PM (IST)

ਮਾਨਚੈਸਟਰ ਤੇ ਟੋਟੇਨਹੈਮ ਨੇ ਖੇਡਿਆ 1-1 ਦਾ ਡਰਾਅ

ਲੰਡਨ– ਸਰਜਰੀ ਤੋਂ ਵਾਪਸੀ ਕਰ ਰਹੇ ਪਾਲ ਪੋਗਬਾ ਨੇ ਇੰਗਲਿਸ਼ ਪ੍ਰੀਮੀਅਰ ਲੀਗ ਦੀ ਵਾਪਸੀ ’ਤੇ ਆਪਣਾ ਦਮਖਮ ਦਿਖਾਉਂਦੇ ਹੋਏ ਪੈਨਲਟੀ ਹਾਸਲ ਕੀਤੀ, ਜਿਸ ਨੂੰ ਬਰੂਨੋ ਫਰਨਾਂਡੇਜ ਨੇ ਗੋਲ ਵਿਚ ਬਦਲ ਕੇ ਟੋਟੇਨਹੈਮ ਦੇ ਖਿਲਾਫ ਮਾਨਚੈਸਟਰ ਯੂਨਾਈਟਿਡ ਦੀ ਵਾਪਸੀ ਕਰਵਾਈ। ਸਟੀਵੇਨ ਬੇਗ੍ਰਵਿਰਜ ਨੇ 27ਵੇਂ ਮਿੰਟ ਵਿਚ ਗੋਲ ਕਰਕੇ ਟੋਟੇਨਹੈਮ ਨੂੰ ਅੱਗੇ ਕਰ ਦਿੱਤਾ ਸੀ। ਟੀਮ ਦੀ ਇਹ ਬੜ੍ਹਤ 81ਵੇਂ ਮਿੰਟ ਤਕ ਕਾਇਮ ਰਹੀ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਦੋਵਾਂ ਟੀਮਾਂ ਦੇ ਖਿਡਾਰੀ ਮਾਰਚ ਤੋਂ ਬਾਅਦ ਪਹਿਲੀ ਵਾਰ ਮੈਦਾਨ ਵਿਚ ਉੱਤਰੇ ਸਨ। ਪੋਗਬਾ ਦਸੰਬਰ ਵਿਚ ਜ਼ਖ਼ਮੀ ਹੋ ਗਿਅਾ ਸੀ ਤੇ ਸੱਟ ਤੋਂ ਉੱਭਰਨ ਤੋਂ ਬਾਅਦ ਖੇਡਣ ਉਤਰਿਆ। ਮਾਨਚੈਸਟਰ ਦੇ ਹੁਣ 30 ਮੈਚਾਂ ਵਿਚੋਂ 46 ਜਦਕਿ ਟੋਟੇਨਹੈਮ ਦੇ ਇੰਨੇ ਹੀ ਮੈਚਾਂ ਵਿਚੋਂ 42 ਅੰਕ ਹਨ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀਆਂ ਨੇ ਗੋਢਿਆਂ ਦੇ ਭਾਰ ਬੈਠ ਕੇ ‘ਬਲੈਕ ਲਾਈਵ ਮੈਟਰਸ’ ਮੁਹਿੰਮ ਨੂੰ ਆਪਣਾ ਸਮਰਥਨ ਦਿੱਤਾ।


author

Ranjit

Content Editor

Related News