ਜਾਪਾਨ ਦੇ ਮੋਮੋਟਾ ਨੇ ਜਿੱਤਿਆ ਮਲੇਸ਼ੀਆ ਮਾਸਟਰਸ

Sunday, Jan 12, 2020 - 09:23 PM (IST)

ਜਾਪਾਨ ਦੇ ਮੋਮੋਟਾ ਨੇ ਜਿੱਤਿਆ ਮਲੇਸ਼ੀਆ ਮਾਸਟਰਸ

ਕੁਆਲਾਲੰਪੁਰ— ਵਿਸ਼ਵ ਦੇ ਨੰਬਰ ਇਕ ਬੈਡਮਿੰਟਨ ਖਿਡਾਰੀ ਕੇਂਟੋ ਮੋਮੋਟਾ ਨੇ ਐਤਵਾਰ ਨੂੰ ਡੈਨਮਾਰਕ ਦੇ ਵਿਕਟਰ ਐਕਸਲਸੇਨ ਨੂੰ 24-22, 21-11 ਨਾਲ ਹਰਾ ਕੇ ਮਲੇਸ਼ੀਆ ਮਾਸਟਰਸ ਖਿਤਾਬ ਆਪਣੇ ਨਾਂ ਕੀਤਾ। ਜਾਪਾਨ ਦੇ ਇਸ ਖਿਡਾਰੀ ਨੂੰ ਐਕਸਲਸੇਨ ਵਿਰੁੱਧ 14 ਮੈਚਾਂ 'ਚ 13ਵੀਂ ਜਿੱਤ ਦਰਜ ਕਰਨ 'ਚ ਸਿਰਫ 54 ਮਿੰਟ ਦਾ ਸਮਾਂ ਲੱਗਿਆ। ਇਸ ਜਿੱਤ ਦੇ ਨਾਲ ਹੀ ਉਨ੍ਹਾ ਨੇ ਜੁਲਾਈ 'ਚ ਟੋਕੀਓ 'ਚ ਹੋਣ ਵਾਲੇ ਓਲੰਪਿਕ 'ਚ ਸੋਨ ਤਮਗਾ ਜਿੱਤਣ ਦਾ ਦਾਅਵਾ ਹੋਰ ਮਜ਼ਬੂਤ ਕਰ ਲਿਆ। ਪਿਛਲੇ ਸਾਲ ਰਿਕਾਰਡ 11 ਖਿਤਾਬ ਜਿੱਤਣ ਵਾਲੇ ਮੌਜੂਦਾ ਵਿਸ਼ਵ ਚੈਂਪੀਅਨ ਨੇ ਕਿਹਾ ਕਿ ਇਸ ਟੂਰਨਾਮੈਂਟ 'ਚ ਆਉਣ ਤੋਂ ਪਹਿਲਾਂ ਮੇਰੀ ਸਥਿਤੀ ਠੀਕ ਨਹੀਂ ਸੀ ਪਰ ਮੇਰਾ ਧਿਆਨ ਇਸ ਹਫਤੇ 'ਤੇ ਸੀ ਤੇ ਮੈਂ ਸੰਜਮ 'ਚ ਖੇਡਣ ਦੇ ਯੋਗ ਸੀ। 25 ਸਾਲ ਦੇ ਇਸ ਖਿਡਾਰੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਸਭ ਤੋਂ ਮਜ਼ਬੂਤ ਖਿਡਾਰੀ ਹਾਂ ਪਰ ਪਿਛਲੇ ਸਾਲ ਵਿਸ਼ਵ ਟੂਰ ਫਾਈਨਲ ਜਿੱਤਣ ਤੋਂ ਬਾਅਦ ਮੇਰਾ ਆਤਮਵਿਸ਼ਵਾਸ ਬਹੁਤ ਵੱਧ ਗਿਆ ਹੈ। ਮੈਨੂੰ ਪਤਾ ਹੈ ਕਿ ਕਦੋਂ ਹਮਲਾ ਕਰਨਾ ਹੈ ਤੇ ਕਦੋਂ ਬਚਾਅ ਕਰਨਾ ਹੈ।

PunjabKesari


author

Gurdeep Singh

Content Editor

Related News