ਮਲਿੰਗਾ ਆਸਟ੍ਰੇਲੀਆ ਖ਼ਿਲਾਫ ਸੀਮਤ ਓਵਰਾਂ ਦੀ ਸੀਰੀਜ਼ ਲਈ ਸ੍ਰੀਲੰਕਾ ਦੇ ਗੇਂਦਬਾਜ਼ੀ ਰਣਨੀਤੀ ਕੋਚ ਨਿਯੁਕਤ

06/03/2022 4:55:17 PM

ਕੋਲੰਬੋ (ਏਜੰਸੀ) : ਮਹਾਨ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੂੰ ਅਗਲੇ ਹਫ਼ਤੇ ਆਸਟਰੇਲੀਆ ਖ਼ਿਲਾਫ਼ ਸ਼ੁਰੂ ਹੋਣ ਵਾਲੀ ਸੀਮਤ ਓਵਰਾਂ ਦੀ ਘਰੇਲੂ ਸੀਰੀਜ਼ ਲਈ ਸ੍ਰੀਲੰਕਾ ਦਾ ਗੇਂਦਬਾਜ਼ੀ ਰਣਨੀਤੀ ਕੋਚ ਨਿਯੁਕਤ ਕੀਤਾ ਗਿਆ ਹੈ। ਦੁਨੀਆ ਦੇ ਸਰਵੋਤਮ ਟੀ-20 ਗੇਂਦਬਾਜ਼ਾਂ 'ਚੋਂ ਇਕ 38 ਸਾਲਾ ਮਲਿੰਗਾ ਨੇ ਫਰਵਰੀ 'ਚ ਆਸਟ੍ਰੇਲੀਆ ਦੌਰੇ ਦੌਰਾਨ ਵੀ ਇਹ ਜ਼ਿੰਮੇਵਾਰੀ ਨਿਭਾਈ ਸੀ।

ਸ੍ਰੀਲੰਕਾ ਕ੍ਰਿਕੇਟ ਨੇ ਇੱਕ ਬਿਆਨ ਵਿੱਚ ਕਿਹਾ, "ਦੌਰੇ 'ਤੇ, ਮਲਿੰਗਾ ਸ੍ਰੀਲੰਕਾ ਦੇ ਗੇਂਦਬਾਜ਼ਾਂ ਦੀ ਮਦਦ ਕਰਨਗੇ ਅਤੇ ਮੈਦਾਨ 'ਤੇ ਰਣਨੀਤੀ ਵਿੱਚ ਉਨ੍ਹਾਂ ਦੀ ਮਦਦ ਕਰਨਗੇ।' ਸ੍ਰੀਲੰਕਾ ਸੀਰੀਜ਼ 4-1 ਨਾਲ ਹਾਰ ਗਈ ਸੀ ਪਰ ਗੇਂਦਬਾਜ਼ਾਂ ਨੇ ਆਸਟਰੇਲਿਆਈ ਬੱਲੇਬਾਜ਼ਾਂ ਨੂੰ ਪੂਰੀ ਸੀਰੀਜ਼ ਵਿਚ ਖੁੱਲ੍ਹ ਕੇ ਨਹੀਂ ਖੇਡਣ ਦਿੱਤਾ।

ਆਸਟਰੇਲੀਆ ਦਾ ਸਰਵੋਤਮ ਸਕੋਰ 6 ਵਿਕਟਾਂ ’ਤੇ 164 ਦੌੜਾਂ ਸੀ। ਮਲਿੰਗਾ ਨੇ 2021 'ਚ ਕ੍ਰਿਕਟ ਦੇ ਹਰ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਸੀ। ਉਹ ਹਾਲ ਹੀ ਦੇ ਆਈ.ਪੀ.ਐੱਲ. ਵਿੱਚ ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ੀ ਕੋਚ ਸਨ ਅਤੇ ਟੀਮ ਫਾਈਨਲ ਵਿੱਚ ਪਹੁੰਚੀ ਸੀ। ਸ਼੍ਰੀਲੰਕਾ ਦੀ ਟੀਮ 3 ਟੀ-20 ਅਤੇ 5 ਵਨਡੇ ਖੇਡੇਗੀ।


cherry

Content Editor

Related News