ਮਲਿੰਗਾ ਦਾ ਯੂ-ਟਰਨ, ਆਪਣੇ ਸੰਨਿਆਸ ਨੂੰ ਲੈ ਕੇ ਕਹੀ ਹੁਣ ਇਹ ਵੱਡੀ ਗੱਲ

11/20/2019 12:28:10 PM

ਕੋਲੰਬੋ : ਸ਼੍ਰੀਲੰਕਾ ਦੇ ਟੀ-20 ਟੀਮ ਦੇ ਕਪਤਾਨ ਅਤੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਅਗਲੇ ਸਾਲ ਟੀ-20 ਵਰਲਡ ਕੱਪ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫੈਸਲਾ ਵਾਪਸ ਲੈਂਦਿਆਂ ਕਿਹਾ ਕਿ ਉਹ 2 ਸਾਲ ਹੋਰ ਖੇਡ ਸਕਦੇ ਹਨ। ਮਲਿੰਗਾ ਨੇ ਮਾਰਚ ਵਿਚ ਕਿਹਾ ਸੀ ਕਿ ਉਹ ਆਸਟਰੇਲੀਆ ਵਿਚ ਅਗਲੇ ਸਾਲ ਅਕਤੂਬਰ ਨਵੰਬਰ ਵਿਚ ਹੋਣ ਵਾਲੇ ਟੀ-20 ਵਰਲਡ ਕੱਪ ਤੋਂ ਬਾਅਦ ਸੰਨਿਆਸ ਲੈਣਾ ਚਾਹੁੰਦੇ ਹਨ। ਇਸ ਸਵਰੂਪ ਵਿਚ ਸ਼੍ਰੀਲੰਕਾ ਦੇ ਕਪਤਾਨ 36 ਸਾਲਾ ਮਲਿੰਗਾ ਨੇ ਹਾਲਾਂਕਿ ਹੁਣ ਕਿਹਾ ਕਿ ਉਹ ਅੱਗੇ ਵੀ ਖੇਡ ਸਕਦੇ ਹਨ।

PunjabKesari

ਮਲਿੰਗਾ ਨੇ ਮੀਡੀਆ ਨੂੰ ਦਿੱਤੇ ਬਿਆਨ 'ਚ ਕਿਹਾ, ''ਟੀ-20 ਵਿਚ 4 ਓਵਰ ਹੀ ਸੁੱਟਣੇ ਹੁੰਦੇ ਹਨ ਅਤੇ ਮੈਨੂੰ ਲਗਦਾ ਹੈ ਕਿ ਮੈਂ ਇਸ ਵਿਚ ਖੇਡ ਸਕਦਾ ਹਾਂ। ਬਤੌਰ ਕਪਤਾਨ ਮੈਂ ਦੁਨੀਆ ਭਰ ਵਿਚ ਇੰਨੇ ਟੀ-20 ਖੇਡੇ ਹਨ ਕਿ ਮੈਨੂੰ ਲਗਦਾ ਹੈ ਕਿ ਮੈਂ 2 ਸਾਲ ਹੋਰ ਖੇਡ ਸਕਦਾ ਹਾਂ। ਮੈਂ ਟੀ-20 ਵਰਲਡ ਕੱਪ ਵਿਚ ਕਪਤਾਨ ਹੋਵਾਂਗਾ ਜਾਂ ਨਹੀਂ, ਮੈਂ ਸ਼੍ਰੀਲੰਕਾ ਕ੍ਰਿਕਟ ਵੱਲੋਂ ਐਲਾਨ ਦੀ ਉਡੀਕ ਕਰ ਰਿਹਾ ਹਾਂ। ਮੈਨੂੰ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਟੀ-20 ਵਰਲਡ ਕੱਪ ਵਿਚ ਮੈਂ ਹੀ ਕਪਤਾਨ ਰਹਾਂਗਾ ਪਰ ਇੱਥੇ ਕੁਝ ਵੀ ਹੋ ਸਕਦਾ ਹੈ।''

PunjabKesari

ਇਸ ਤੋਂ ਬਾਅਦ ਮਲਿੰਗਾ ਨੇ ਕਿਹਾ ਕਿ ਖਰਾਬ ਦੌਰ ਤੋਂ ਗੁਜ਼ਰ ਰਹੀ ਸ਼੍ਰੀਲੰਕਾ ਟੀਮ ਨੂੰ ਇਸ ਸਮੇਂ ਸਥਿਰ ਕਪਤਾਨੀ ਦੀ ਜ਼ਰੂਰਤ ਹੈ। ਸ਼੍ਰੀਲੰਕਾ ਦੇ ਕੋਲ ਚੰਗੇ ਗੇਂਦਬਾਜ਼ ਨਹੀਂ ਹਨ ਅਤੇ ਟੀਮ ਲਗਾਤਾਰ ਚੰਗਾ ਨਹੀਂ ਖੇਡ ਰਹੀ। ਸਾਨੂੰ ਇਕ-ਡੇਢ ਸਾਲ ਲੱਗਣਗੇ ਅਤੇ ਤਦ ਤਕ ਹੌਸਲਾ ਰੱਖਣਾ ਹੋਵੇਗਾ। ਮੈਨੂੰ ਲਗਦਾ ਹੈ ਕਿ ਮੈਂ ਨੌਜਵਾਨਾਂ


Related News