51 ਸਾਲ ਪਹਿਲਾਂ 1 ਓਵਰ ''ਚ 6 ਛੱਕੇ ਖਾ ਕੇ ਸੁਰਖੀਆਂ ''ਚ ਆਉਣ ਵਾਲੇ ਨੈਸ਼ ਦਾ ਹੋਇਆ ਦਿਹਾਂਤ

08/01/2019 3:00:31 PM

ਨਵੀਂ ਦਿੱਲੀ : ਗਲਾਮੋਰਗਨ ਦੇ ਕਪਤਾਨ ਮੈਕਲਮ ਨੈਸ਼ ਦਾ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਉਹ ਮੰਗਲਵਾਰ ਰਾਤ ਲਾਰਡਸ ਵਿਚ ਡਿਨਰ 'ਤੇ ਗਏ ਸੀ ਜਿੱਥੇ ਉਹ ਡਿੱਗ ਗਏ ਸੀ। ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਜਿੱਥ ਉਸ ਦੀ ਰਾਤ ਨੂੰ ਮੌਤ ਹੋ ਗਈ। ਨੈਸ਼ 51 ਸਾਲ ਪਹਿਲਾਂ 1968 ਵਿਚ ਉਸ ਸਮੇਂ ਸੁਰਖੀਆਂ ਵਿਚ ਆਏ ਸੀ ਜਦੋਂ ਵੈਸਟਇੰਡੀਜ਼ ਦੇ ਧਾਕੜ ਕ੍ਰਿਕਟਰ ਗੈਰੀ ਸੋਬਰਸ ਨੇ ਉਸਦੀਆਂ 6 ਗੇਂਦਾਂ 'ਤੇ 6 ਛੱਕੇ ਲਗਾਏ ਸੀ। ਕਾਊਂਟੀ ਚੈਂਪੀਅਨਸ਼ਿਪ ਵਿਚ ਨਾਟਿੰਘਮਸ਼ਾਇਰ ਵੱਲੋਂ ਖੇਡ ਰਹੇ ਸੋਬਰਸ ਨੇ ਗਲਾਮੋਰਗਨ ਦੇ ਸਪਿਨਰ ਨੈਸ਼ ਦੀ ਗੇਂਦ ਨੂੰ ਬਾਊਂਡਰੀ ਦੇ ਪਾਰ ਪਹੁੰਚਾਇਆ। ਸੋਬਰਸ ਫਰਸਟ ਕਲਾਸ ਕ੍ਰਿਕਟ ਵਿਚ ਇਹ ਉਪਲੱਬਧੀ ਹਾਸਲ ਕਰਨ ਵਾਲੇ ਪਹਿਲੇ ਕ੍ਰਿਕਟਰ ਬਣੇ ਸੀ।

ਹਾਲਾਂਕਿ ਨੈਸ਼ (1966 ਤੋਂ 1983) ਨੇ 17 ਸਾਲ ਦੇ ਆਪਣੇ ਫਰਸਟ ਕਲਾਸ ਕ੍ਰਿਕਟਰ ਕਰੀਅਰ ਵਿਚ 336 ਮੈਚਾਂ ਵਿਚ 25.87 ਦੀ ਔਸਤ ਨਾਲ 993 ਵਿਕਟਾਂ ਲਈਆਂ ਅਤੇ 7129 ਦੌੜਾਂ ਵੀ ਬਣਾਈਆਂ। ਉਸਨੇ 148 ਕੈਚ ਵੀ ਕੀਤੇ। ਉੱਥੇ ਹੀ ਨੈਸ਼ ਨੇ 271 ਲਿਸਟ ਏ ਮੈਚਾਂ ਵਿਚ 21.27 ਦੀ ਔਸਤ ਨਾਲ 324 ਵਿਕਟਾਂ ਹਾਸਲ ਕੀਤੀਆਂ।


Related News