ਮਲੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ : ਅਸ਼ਵਿਨੀ ਤੇ ਤਨੀਸ਼ਾ ਦੀ ਜੋੜੀ ਹਾਰੀ
Saturday, Jan 13, 2024 - 11:37 AM (IST)
ਕੁਆਲਾਲੰਪੁਰ, (ਭਾਸ਼ਾ)– ਵਿਸ਼ਵ ਰੈਂਕਿੰਗ ’ਚ ਦੂਜੇ ਸਥਾਨ ’ਤੇ ਕਾਬਜ਼ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਤਜਰਬੇਕਾਰ ਭਾਰਤੀ ਜੋੜੀ ਸ਼ੁੱਕਰਵਾਰ ਨੂੰ ਇੱਥੇ ਮਲੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਵਿਚ ਚੀਨ ਦੀ ਰੇਨ ਜਿਆਂਗ ਯੂ ਤੇ ਹੇ ਜੀ ਟ੍ਰਿੰਗ ਦੀ ਜੋੜੀ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਲਗਾਤਾਰ ਦੂਜੇ ਸੈਮੀਫਾਈਨਲ ਵਿਚ ਪਹੁੰਚੀ।ਪਿਛਲੇ ਸਾਲ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਜੋੜੀ ਨੇ ਮੈਚ ਦੌਰਾਨ ਸ਼ਾਨਦਾਰ ਤਾਲਮੇਲ ਤੇ ਕੰਟਰੋਲ ਦਿਖਾਉਂਦੇ ਹੋਏ ਵਿਸ਼ਵ ਰੈਂਕਿੰਗ ਵਿਚ 32ਵੇਂ ਸਥਾਨ ’ਤੇ ਕਾਬਜ਼ ਯੂ ਤੇ ਟਿੰਗ ਦੀ ਜੋੜੀ ਨੂੰ ਸਿਰਫ 35 ਮਿੰਟ ਤਕ ਚੱਲੇ ਇਕਪਾਸੜ ਮੁਕਾਬਲੇ ਵਿਚ 21-11, 21-8 ਨਾਲ ਹਰਾ ਦਿੱਤਾ।
ਇਹ ਵੀ ਪੜ੍ਹੋ : ਮਾਹੀ ਤੋਂ ਮੈਚ ਖਤਮ ਕਰਨ ਦੇ ਬਾਰੇ ਵਿਚ ਸਿੱਖਿਆ : ਸ਼ਿਵਮ ਦੂਬੇ
ਉੱਥੇ ਹੀ, ਅਸ਼ਵਿਨੀ ਪੋਨੱਪਾ ਤੇ ਤਨੀਸ਼ਾ ਕ੍ਰਾਸਟੋ ਦੀ ਜੋੜੀ ਨੂੰ ਮਹਿਲਾ ਡਬਲਜ਼ ਕੁਆਰਟਰ ਫਾਈਨਲ ਵਿਚ ਜਾਪਾਨ ਦੀ ਰਿਨ ਇਵਾਨਾਗਾ ਤੇ ਕੀ ਨਾਕਾਨਿਸ਼ੀ ਤੋਂ ਸਿੱਧੇ ਸੈੱਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਰੈਂਕਿੰਗ ਵਿਚ 24ਵੇਂ ਸਥਾਨ ’ਤੇ ਕਾਬਜ਼ ਭਾਰਤੀ ਜੋੜੀ ਨੇ ਇਸ ਤੋਂ ਪਹਿਲਾਂ ਚੋਟੀ ਰੈਂਕਿੰਗ ਤੇ ਦੋ ਵਾਰ ਦੀ ਵਿਸ਼ਵ ਚੈਂਪੀਅਨ ਮਾਯੂ ਮਾਤਸੁਮੋਤੋ ਤੇ ਵਕਾਨਾ ਨਾਗਾਹਾਰਾ ਦੀ ਜੋੜੀ ਨੂੰ ਹਰਾ ਕੇ ਸੁਰਖੀਆਂ ਬਟੋਰੀਆਂ ਸਨ। ਭਾਰਤੀ ਜੋੜੀ ਹਾਲਾਂਕਿ ਉਸ ਪ੍ਰਦਰਸ਼ਨ ਨੂੰ ਦੁਹਰਾ ਨਹੀਂ ਸਕੀ ਤੇ ਇਵਾਨਾਗਾ ਤੇ ਨਾਕਾਨਿਸ਼ੀ ਦੀ ਜੋੜੀ ਹੱਥੋਂ 39 ਮਿੰਟ ਤਕ ਚੱਲੇ ਮੈਚ ਨੂੰ 15-21, 13-21 ਨਾਲ ਹਾਰ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।