ਮਿਰਾਜ ਤੇ ਗਨੀਮਤ ਸ਼ਾਟਗਨ ਰਾਸ਼ਟਰੀ ਟ੍ਰਾਇਲਾਂ ’ਚ ਚੋਟੀ ’ਤੇ ਰਹੇ
Saturday, May 24, 2025 - 02:46 PM (IST)

ਨਵੀਂ ਦਿੱਲੀ– ਓਲੰਪੀਅਨ ਮਿਰਾਜ ਅਹਿਮਦ ਖਾਨ ਤੇ ਗਨੀਤਮ ਸੇਖੋਂ ਨੇ ਡਾ. ਕਰਣੀ ਸਿੰਘ ਨਿਸ਼ਾਨੇਬਾਜ਼ੀ ਕੰਪਲੈਕਸ ਵਿਚ ਆਯੋਜਿਤ ਦੂਜੇ ਸ਼ਾਟਗਨ ਰਾਸ਼ਟਰੀ ਟ੍ਰਾਇਲ ਦੀ ਸਕੀਟ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਚੋਟੀ ਦਾ ਸਥਾਨ ਹਾਸਲ ਕੀਤਾ। ਮਿਰਾਜ ਨੇ ਫਾਈਨਲ ਵਿਚ 55 ਦਾ ਸਕੋਰ ਕਰਦੇ ਹੋਏ ਪੈਰਿਸ ਓਲੰਪਿਕ ਵਿਚ ਹਿੱਸਾ ਲੈ ਚੁੱਕੇ ਅਨੰਤਜੀਤ ਸਿੰਘ ਨਰੂਕਾ ਨੂੰ ਇਕ ਅੰਕ ਨਾਲ ਪਛੜਿਆ।
ਗਨੀਮਤ ਨੇ ਵੀ ਇਕ ਅੰਕ ਦੇ ਫਰਕ ਨਾਲ ਜਿੱਤ ਦਰਜ ਕੀਤੀ। ਉਸ ਨੇ 53 ਦਾ ਸਕੋਰ ਕੀਤਾ ਜਦਕਿ ਮਾਹੇਸ਼ਵਰੀ ਚੌਹਾਨ ਨੇ 52 ਅੰਕ ਪ੍ਰਾਪਤ ਕੀਤੇ। ਪੁਰਸ਼ ਤੇ ਮਹਿਲਾ ਵਰਗ ਵਿਚ ਕ੍ਰਮਵਾਰ ਅੰਗਦਵੀਰ ਸਿੰਘ ਬਾਜਵਾ ਤੇ ਪਰਿਨਾਜ਼ ਧਾਲੀਵਾਲ ਤੀਜੇ ਸਥਾਨ ’ਤੇ ਰਹੇ।