ਟੀ-20 ਵਰਲਡ ਕੱਪ : ਓਮਾਨ ਖ਼ਿਲਾਫ਼ ਜਿੱਤ ਦਰਜ ਕਰਕੇ ਬੋਲੇ ਮਹਿਮੁਦੁੱਲ੍ਹਾ- ਕਾਫੀ ਸੁਧਾਰ ਦੀ ਜ਼ਰਰੂਤ

Wednesday, Oct 20, 2021 - 01:48 PM (IST)

ਟੀ-20 ਵਰਲਡ ਕੱਪ : ਓਮਾਨ ਖ਼ਿਲਾਫ਼ ਜਿੱਤ ਦਰਜ ਕਰਕੇ ਬੋਲੇ ਮਹਿਮੁਦੁੱਲ੍ਹਾ- ਕਾਫੀ ਸੁਧਾਰ ਦੀ ਜ਼ਰਰੂਤ

ਅਲ ਅਮੇਰਾਤ- ਬੰਗਾਲਦੇਸ਼ ਨੇ ਮੰਗਲਵਾਰ ਨੂੰ ਇੱਥੇ ਓਮਾਨ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ ਪਰ ਕਪਤਾਨ ਮਹਿਮੁਦੁੱਲ੍ਹਾ ਦਾ ਮੰਨਣਾ ਹੈ ਕਿ ਟੀ-20 ਵਰਲਡ ਕੱਪ 'ਚ ਅੱਗੇ ਵਧਣ ਲਈ ਉਨ੍ਹਾਂ ਦੀ ਟੀਮ ਨੂੰ ਕਾਫ਼ੀ ਸੁਧਾਰ ਕਰਨ ਦੀ ਜ਼ਰੂਰਤ ਹੈ। ਬੰਗਲਾਦੇਸ਼ ਨੇ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ 'ਚ ਸਹਿ-ਮੇਜ਼ਬਾਨ ਓਮਾਨ ਨੂੰ 26 ਦੌੜਾਂ ਨਾਲ ਹਰਾਇਆ। ਆਪਣੇ ਸ਼ੁਰੂਆਤੀ ਮੈਚ 'ਚ ਸਕਾਟਲੈਂਡ ਦੇ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨ ਵਾਲੀ ਬੰਗਲਾਦੇਸ਼ ਦੀ ਟੀਮ ਹਾਲਾਂਕਿ ਇਕ ਵਾਰ ਫਿਰ ਆਪਣੇ ਪੱਧਰ ਦੇ ਮੁਤਾਬਕ ਪ੍ਰਦਰਸ਼ਨ ਕਰਨ 'ਚ ਅਸਫਲ ਰਹੀ।

ਮੈਚ ਦੇ ਬਾਅਦ ਪੁਰਸਕਾਰ ਸਮਾਰੋਹ 'ਚ ਮਹਿਮੁਦੁਲ੍ਹਾ ਨੇ ਕਿਹਾ ਕਿ ਸਾਨੂੰ ਕਈ ਖੇਤਰਾਂ 'ਚ ਸੁਧਾਰ ਕਰਨ ਦੀ ਜ਼ਰੂਰਤ ਹੈ, ਪਰ ਮੈਂ ਇਸ ਜਿੱਤ ਨਾਲ ਖ਼ੁਸ਼  ਹਾਂ। ਦੇਸ਼ ਲਈ ਜਿੱਤਣਾ ਮਹੱਤਵਪੂਰਨ ਹੈ ਤੇ ਉਮੀਦ ਹੈ ਕਿ ਸਾਡੇ ਪ੍ਰਸ਼ੰਸਕ ਖ਼ੁਸ਼ ਹੋਣਗੇ। ਉਨ੍ਹਾਂ ਕਿਹਾ ਕਿ ਸ਼ਾਕਿਬ ਤੇ ਨਈਮ ਨੇ ਚੰਗੀ ਬੱਲੇਬਾਜ਼ੀ ਕੀਤੀ ਤੇ ਸਾਨੂੰ 150 ਦੌੜਾਂ ਦੇ ਪਾਰ ਲੈ ਗਏ। ਸਾਨੂੰ ਹਾਲਾਂਕਿ ਨਵੀਂ ਗੇਂਦ ਨਾਲ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਤੇ ਸਾਨੂੰ ਉਨ੍ਹਾਂ ਖੇਤਰਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਜਿੱਥੇ ਅਸੀਂ ਗ਼ਲਤੀ ਕੀਤੀ ਹੈ। 


author

Tarsem Singh

Content Editor

Related News