ਯੁਵੀ ਦੇ 6 ਛੱਕੇ ਹੋਣ ਜਾਂ ਕੋਹਲੀ ਦੇ 10 ਹਜ਼ਾਰ, ਸ਼ਾਮਲ ਹੈ ਧੋਨੀ ਦਾ ਲੱਕ, ਜਾਣੋ ਕਿਵੇਂ

Wednesday, Oct 24, 2018 - 06:39 PM (IST)

ਯੁਵੀ ਦੇ 6 ਛੱਕੇ ਹੋਣ ਜਾਂ ਕੋਹਲੀ ਦੇ 10 ਹਜ਼ਾਰ, ਸ਼ਾਮਲ ਹੈ ਧੋਨੀ ਦਾ ਲੱਕ, ਜਾਣੋ ਕਿਵੇਂ

ਨਵੀਂ ਦਿੱਲੀ : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵਾਈਜੈਗ ਵਿਚ ਖੇਡੇ ਜਾ ਰਹੇ ਦੂਜੇ ਵਨ ਡੇ ਦੌਰਾਨ ਕਿ ਪਾਸੇ ਜਿੱਥੇ ਕੋਹਲੀ ਲਗਾਤਾਰ ਦੂਜੇ ਮੈਚ ਵਿਚ ਸੈਂਕੜਾ ਲਗਾਇਆ, ਉੱਥੇ ਇਹ ਰਿਕਾਰਡ ਧੋਨੀ ਦੇ ਲਈ ਵੀ ਖਾਸ ਹੋ ਗਿਆ ਹੈ। ਦਰਅਸਲ ਭਾਰਤੀ ਟੀਮ ਦੇ ਵਲੋਂ ਜਦੋਂ ਵੀ ਵਨ ਡੇ ਕ੍ਰਿਕਟ ਵਿਚ ਰਿਕਾਰਡ ਬਣਾਏ ਗਏ ਤਾਂ ਕਿਸਮਤ ਨਾਲ ਧੋਨੀ ਵੀ ਕ੍ਰੀਜ਼ 'ਤੇ ਹੁੰਦੇ ਹਨ। ਇਹ ਸਿਲਸਿਲਾ ਸਭ ਤੋਂ ਪਹਿਲਾਂ 2007 ਦੇ ਟੀ-20 ਵਿਸ਼ਵ ਕੱਪ ਦੌਰਾਨ ਸ਼ੁਰੂ ਹੋਇਆ ਜਦੋਂ ਇੰਗਲੈਂਡ ਖਿਲਾਫ ਮੈਚ ਦੌਰਾਨ ਯੁਵਰਾਜ ਨੇ 6 ਗੇਂਦਾਂ 'ਤੇ 6 ਛੱਕੇ ਲਗਾਏ ਸੀ। ਉਸ ਸਮੇਂ ਧੋਨੀ ਯੁਵੀ ਨਾਲ ਮੌਜੂਦ ਸਨ।

PunjabKesari

ਰੋਹਿਤ ਦਾ 2011 'ਚ ਡਬਲ ਸੈਂਕੜਾ
ਧੋਨੀ ਇੱਥੇ ਹੀ ਨਹੀਂ ਰੁਕੇ। ਕ੍ਰਿਕਟ ਇਤਿਹਾਸ ਵਿਚ ਜਦੋਂ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਡਬਲ ਸੈਂਕੜਾ ਲਗਾਇਆ ਸੀ ਉਸ ਸਮੇਂ ਵੀ ਧੋਨੀ ਉਸ ਦੇ ਨਾਲ ਕ੍ਰੀਜ਼ 'ਤੇ ਮੌਜੂਦ ਸਨ। ਇਸ ਤੋਂ ਇਲਾਵਾ 2011 ਦੇ ਵਿਸ਼ਵ ਕੱਪ ਦੇ ਬਾਰੇ ਸਭ ਜਾਣਦੇ ਹੀ ਹਨ। ਸ਼੍ਰੀਲੰਕਾ ਖਿਲਾਫ ਫਾਈਨਲ ਮੈਚ ਵਿਚ ਧੋਨੀ ਦਾ ਛੱਕਾ ਲਗਾ ਕੇ ਭਾਰਤ ਨੂੰ ਵਿਸ਼ਵ ਕੱਪ ਦਿਵਾਉਣਾ ਕੌਣ ਭੁੱਲ ਸਕਦਾ ਹੈ। ਹੁਣ ਵਾਈਜੈਗ ਵਨ ਡੇ ਵਿਚ ਜਦੋਂ ਵਿਰਾਟ ਕੋਹਲੀ ਨੇ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਤਾਂ ਇਸ ਸਮੇਂ ਵੀ ਧੋਨੀ ਕੋਹਲੀ ਦੇ ਨਾਲ ਕ੍ਰੀਜ਼ 'ਤੇ ਮੌਜੂਦ ਸਨ। ਇਹ ਗੱਲ ਹੈਰਾਨੀ ਵਾਲੀ ਹੈ ਪਰ ਬਿਲਕੁਲ ਸੱਚ ਹੈ। ਭਾਰਤ ਦੇ ਹਰੇਕ ਵੱਡੇ ਰਿਕਾਰਡ ਵਿਚ ਧੋਨੀ ਦੀ ਹਾਜ਼ਰੀ ਇਸ ਗੱਲ ਵਲ ਇਸ਼ਾਰਾ ਕਰਦੀ ਹੈ ਕਿ ਉਸ ਦੀ ਮੌਜੂਦਗੀ ਭਾਰਤੀ ਟੀਮ ਨੂੰ ਕਾਫੀ ਰਾਸ ਆਉਂਦੀ ਹੈ।

PunjabKesari

10 ਹਜ਼ਾਰ ਦੌੜਾਂ ਬਣਾਉਣ ਤੋਂ ਖੁੰਝੇ ਧੋਨੀ
ਮੈਚ ਦੌਰਾਨ ਵਿਰਾਟ ਕੋਹਲੀ ਤੋਂ ਇਲਾਵਾ ਐੱਮ. ਐੱਸ. ਧੋਨੀ ਦੇ ਕੋਲ ਵੀ ਵਨ ਡੇ ਕ੍ਰਿਕਟ ਵਿਚ 10 ਹਜ਼ਾਰ ਦੌੜਾਂ ਤਾਂ ਪੂਰੀਆਂ ਕਰਵਾ ਦਿੱਤੀਆਂ ਪਰ ਖੁਦ ਇਸ ਅੰਕੜੇ ਨੂੰ ਛੂਹਣ ਤੋਂ ਖੁੰਝ ਗਏ। ਧੋਨੀ ਨੇ ਵਿੰਡੀਜ਼ ਗੇਂਦਬਾਜ਼ ਮੈਕਾਏ ਨੂੰ ਲੰਬਾ ਛੱਕਾ ਲਗਾ ਕੇ ਲੰਬੀ ਪਾਰੀ ਖੇਡਣ ਦੀ ਆਸ ਜਗਾਈ ਸੀ ਪਰ ਬਦਕਿਸਮਤ ਨਾਲ ਇਸ ਨੂੰ ਪੂਰਾ ਨਹੀਂ ਕਰ ਸਕੇ।


Related News