ਧੋਨੀ ਜ਼ੀਰੋ 'ਤੇ ਹੋਏ ਆਊਟ, ਜਾਣੋ IPL 'ਚ ਕਦੋਂ-ਕਦੋਂ ਖਾਤਾ ਨਾ ਖੋਲ੍ਹ ਸਕੇ ਮਾਹੀ

04/11/2021 4:11:28 PM

ਸਪੋਰਟਸ ਡੈਸਕ- ਆਈ. ਪੀ. ਐਲ. 2021 ਦਾ ਦੂਜਾ ਮੈਚ ਚੇਨ੍ਈ ਸੁਪਰ ਕਿੰਗਜ਼ (ਸੀ. ਐ੍ਸ. ਕੇ)  ਤੇ ਦਿੱਲੀ ਕੈਪੀਟਲਜ਼ (ਡੀ. ਸੀ.) ਵਿਚਾਲੇ ਖੋਲ੍ਹਿਆ ਗਿਆ । ਮਹਿੰਦਰ ਸਿੰਘ ਧੋਨੀ ਦੀ ਟੀਮ ਨੂੰ ਆਪਣੇ ਪਹਿਲੇ ਮੈਚ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਵੀ ਬੁਰਾ ਇਹ ਰਿਹਾ ਕਿ ਕਪਤਾਨ ਧੋਨੀ ਡਕ ਭਾਵ ਬਿਨਾ ਕੋਈ ਦੌੜ ਬਣਾਏ ਆਊਟ ਹੋ ਗਏ। ਇਹ ਆਈ. ਪੀ. ਐਲ. ਇਤਿਹਾਸ 'ਚ ਧੋਨੀ ਦਾ ਚੌਥਾ ਡਕ ਹੈ। ਦੂਜੇ ਪਾਸੇ 2015 ਤੋਂ ਬਾਅਦ ਪਹਿਲਾਂ ਮੌਕਾ ਹੈ ਜਦੋਂ ਧੋਨੀ ਆਈ. ਪੀ. ਐਲ. 'ਚ ਖਾਤਾ ਨਹੀਂ ਖੋਲ੍ਹ ਸਕੇ। ਸ਼ਨੀਵਾਰ ਦੇ ਮੈਚ 'ਚ ਆਵੇਸ਼ ਖਾਨ ਦੀ ਗੇਂਦ ਧੋਨੀ ਦੇ ਬੱਲੇ ਦਾ ਅੰਦਰੂਨੀ ਕਿਨਾਰਾ ਲੈ ਕੇ ਸਟੰਪਸ ਨਾਲ ਟਕਰਾ ਗਈ। ਮਾਹੀ ਨੇ ਸਿਰਫ਼ ਦੋ ਗੇਂਦਾਂ ਦਾ ਸਾਹਮਣਾ ਕੀਤਾ। 

ਜ਼ਿਕਰਯੋਗ ਹੈ ਕਿ ਚੇਨਈ ਸੁਪਰ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੱਤ ਵਿਕਟ ਦੇ ਨੁਕਸਾਨ 'ਤੇ 188 ਦੌੜਾਂ ਬਣਾਈਆਂ। ਆਈ. ਪੀ. ਐਲ  'ਚ ਵਾਪਸੀ ਕਰ ਰਹੇ ਸੁਰੇਸ਼ ਰੈਨਾ ਨੇ 36 ਗੇਂਦਾਂ 'ਚ 54 ਦੌੜਾਂ ਤੇ ਆਖਰੀ ਓਵਰ 'ਚ ਸੈਮ ਕੁਰੇਨ ਨੇ 15 ਗੇਂਦਾਂ 'ਤੇ 34 ਦੌੜਾਂ ਬਣਾਈਆਂ। ਆਈ. ਪੀ. ਐਲ  'ਚ ਸਭ ਤੋਂ ਜ਼ਿਆਦਾ ਡਕ ਰੋਹਿਤ ਤੇ ਮਹਿੰਦਰ ਸਿੰਘ ਧੋਨੀ ਲਈ ਇਹ ਚੌਥਾ ਮੌਕਾ ਰਿਹਾ ਜਦੋਂ ਉਹ ਖਾਤਾ ਖੋਲ੍ਹੇ ਬਗੈਰ ਹੀ ਆਊਟ ਹੋ ਗਏ ਪਰ ਆਈਪੀਐਲ ਇਤਿਹਾਸ 'ਚ ਸਭ ਤੋਂ ਜ਼ਿਆਦਾ ਵਾਰ ਜ਼ੀਰੋ 'ਤੇ ਆਊਟ ਹੋਣ ਦਾ ਰਿਕਾਰਡ ਰੋਹਿਤ ਸ਼ਰਮਾ ਦੇ ਨਾਂ ਹੈ। ਰੋਹਿਤ 13 ਵਾਰ ਖਾਤਾ ਨਹੀਂ ਖੋਲ੍ਹ ਸਕੇ ਹਨ।


Tarsem Singh

Content Editor

Related News