IPL ਸ਼ੁਰੂ ਹੋਣ ਤੋਂ ਪਹਿਲਾਂ ਧੋਨੀ ਬਣੇ ਕਿਸਾਨ, ਕੀਤੀ ਆਰਗੈਨਿਕ ਖੇਤੀ (ਦੇਖੋ ਵੀਡੀਓ)

02/27/2020 3:03:14 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਬਣ ਗਏ ਹਨ ਅਤੇ ਆਰਗੈਨਿਕ ਖੇਤੀ ਕਰ ਰਹੇ ਹਨ। ਇਹ ਸੁਣ ਕੇ ਤੁਹਾਨੂੰ ਭਾਵੇਂ ਹੈਰਾਨਗੀ ਹੋ ਰਹੀ ਹੈ, ਪਰ ਇਹ ਸੌ ਫੀਸਦੀ ਸਹੀ ਹੈ। ਜੀ ਹਾਂ, ਇਸ ਦੀ ਜਾਣਕਾਰੀ ਖ਼ੁਦ ਧੋਨੀ ਨੇ ਆਪਣੇ ਫੇਸਬੁੱਕ ਪੇਜ ’ਤੇ ਵੀਡੀਓ ਪੋਸਟ ਕਰਕੇ ਦਿੱਤੀ ਹੈ। 

PunjabKesariਬੁੱਧਵਾਰ ਨੂੰ ਆਪਣੇ ਫੇਸਬੁੱਕ ਅਕਾਊਂਟ ’ਤੇ ਧੋਨੀ ਨੇ ਇਕ ਵੀਡੀਓ ਪੋਸਟ ਕੀਤਾ ਹੈ, ਜਿਸ ’ਚ ਉਹ ਆਰਗੈਨਿਕ ਖੇਤੀ ਦੀ ਸ਼ੁਰੂਆਤ ਕਰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਦੇ ਨਾਲ ਧੋਨੀ ਨੇ ਲਿਖਿਆ ਹੈ, ‘‘ਰਾਂਚੀ ’ਚ 20 ਦਿਨਾਂ ’ਚ ਖਰਬੂਜੇ ਅਤੇ ਪਪੀਤੇ ਦੀ ਆਰਗੈਨਿਕ ਖੇਤੀ ਦੀ ਸ਼ੁਰੂਆਤ ਕੀਤੀ ਹੈ। ਇਸ ਵਾਰ ਬਹੁਤ ਉਤਸ਼ਾਹਤ ਹਾਂ।’’ ਵੀਡੀਓ ’ਚ ਧੋਨੀ ਖੇਤੀ ਕਰਨ ਤੋਂ ਪਹਿਲਾਂ ਧੋਨੀ ਵਿਧੀ ਮੁਤਾਬਕ ਪੂਜਾ ਕਰ ਰਹੇ ਹਨ। ਇਸ ਦੌਰਾਨ ਉਹ ਨਾਰੀਅਲ ਵੀ ਭੰਨਦੇ ਹਨ। ਇਸ ਤੋਂ ਬਾਅਦ ਧੋਨੀ ਲੋਕਾਂ ਦੇ ਨਾਲ ਬਿਜਾਈ ਸ਼ੁਰੂ ਕਰਦੇ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ ’ਚ ਧੋਨੀ ਰਾਂਚੀ ’ਚ ਹਨ ਅਤੇ ਦੋਸਤਾਂ ਦੇ ਨਾਲ ਘੁੰਮ ਰਹੇ ਹਨ। ਧੋਨੀ ਆਈ. ਪੀ. ਐੱਲ. ਦੇ ਆਗਾਮੀ ਸੀਜ਼ਨ ਲਈ ਜੇ. ਐੱਸ. ਸੀ. ਏ. ਸਟੇਡੀਅਮ ’ਚ ਅਭਿਆਸ ਵੀ ਕਰ ਰਹੇ ਹਨ ਅਤੇ ਜਿਮ ’ਚ ਪਸੀਨਾ ਵੀ ਵਹਾ ਰਹੇ ਹਨ। 


Tarsem Singh

Content Editor

Related News