ਕੀ ਧੋਨੀ ਅਤੇ ਉਨ੍ਹਾਂ ਦੀ ਪਤਨੀ ਫੜਨਗੇ ਭਾਜਪਾ ਦਾ ਪੱਲਾ, ਦੋਵਾਂ ''ਤੇ ਟਿਕੀਆਂ ਪਾਰਟੀ ਦੀਆਂ ਨਜ਼ਰਾਂ
Tuesday, Aug 25, 2020 - 12:54 PM (IST)
ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਹੁਣ ਰਿਪੋਰਟਸ ਮੁਤਾਬਕ ਭਾਰਤੀ ਜਨਤਾ ਪਾਰਟੀ ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਨੂੰ ਪਾਰਟੀ ਵਿਚ ਸ਼ਾਮਲ ਕਰਣ 'ਤੇ ਵਿਚਾਰ ਕਰ ਰਹੀ ਹੈ। ਇਸ ਤੋਂ ਪਹਿਲਾਂ ਸਾਲ 2019 ਵਿਚ ਵੀ ਬੀ.ਜੇ.ਪੀ. ਨੇ ਚੋਣ ਪ੍ਰਚਾਰਕ ਦੇ ਰੂਪ ਵਿਚ ਧੋਨੀ ਨਾਲ ਗੱਲ ਕੀਤੀ ਸੀ ਪਰ ਉਨ੍ਹਾਂ ਨੇ ਕਿਸੇ ਵੀ ਪਾਰਟੀ ਲਈ ਪ੍ਰਚਾਰ ਕਰਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਧੋਨੀ ਦੇ ਸੰਨਿਆਸ 'ਤੇ ਪਹਿਲੀ ਵਾਰ ਬੋਲੀ ਸਾਨੀਆ ਮਿਰਜਾ, ਕਿਹਾ- ਮੇਰੇ ਪਤੀ ਦੀ ਯਾਦ ਦਿਵਾਉਂਦੇ ਹਨ ਮਾਹੀ
ਉਥੇ ਹੀ ਸੰਨਿਆਸ ਦੇ ਬਾਅਦ ਧੋਨੀ ਦੇ ਬਿਜਨੈਸ ਪਾਰਟਨਰ ਅਰੁਣ ਪੰਡਿਤ ਨੇ ਕਿਹਾ ਸੀ ਕਿ ਧੋਨੀ ਟੈਰੀਟੋਰੀਅਲ ਆਰਮੀ ਵਿਚ ਸਰਗਰਮ ਰਹਿਣਗੇ। ਅਜਿਹੇ ਵਿਚ ਹੋ ਸਕਦਾ ਹੈ ਕਿ ਬੀ.ਜੇ.ਪੀ. ਸਾਕਸ਼ੀ ਧੋਨੀ ਨੂੰ ਰਾਜਨੀਤੀ ਵਿਚ ਆਉਣ ਲਈ ਮਨਾ ਲਏ। ਰਿਪੋਰਟਸ ਮੁਤਾਬਕ ਸਾਕਸ਼ੀ ਨੂੰ 2024 ਆਮ ਲੋਕ ਸਭਾ ਚੋਣਾਂ ਵਿਚ ਰਾਂਚੀ ਤੋਂ ਟਿਕਟ ਦੀ ਪੇਸ਼ਕਸ਼ ਵੀ ਕੀਤੀ ਜਾ ਸਕਦੀ ਹੈ। ਫਿਲਹਾਲ ਇਹ ਸਿਰਫ਼ ਅਟਕਲਾਂ ਹੀ ਹਨ, ਇਸ ਉੱਤੇ ਕਿਸੇ ਵੀ ਪ੍ਰਕਾਰ ਦੀ ਪੁਖਤਾ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਧੋਨੀ ਜਾਂ ਉਨ੍ਹਾਂ ਦੇ ਮੈਨੇਜਰ ਵੱਲੋਂ ਇਸ 'ਤੇ ਕੁੱਝ ਕਿਹਾ ਗਿਆ ਹੈ।
ਇਹ ਵੀ ਪੜ੍ਹੋ : CPL 2020: ਮੁਨਰੋ ਨੂੰ ਆਊਟ ਕਰਕੇ ਵਿੰਡੀਜ ਗੇਂਦਬਾਜ ਨੇ ਦਿਖਾਇਆ 'ਬਾਬਾ ਜੀ ਕਾ ਠੁੱਲੂ'
ਧਿਆਨਦੇਣ ਯੋਗ ਹੈ ਕਿ ਪਹਿਲਾਂ ਵੀ ਕਈ ਖਿਡਾਰੀ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ, ਜਿਨ੍ਹਾਂ ਵਿਚ ਕ੍ਰਿਕਟਰ ਗੌਤਮ ਗੰਭੀਰ, ਨਵਜੋਤ ਸਿੰਘ ਸਿੱਧੂ (ਸਾਬਕਾ), ਸੁਰਗਵਾਸੀ ਕ੍ਰਿਕਕਟਰ ਚੇਤਨ ਚੁਹਾਨ, ਓਲੰਪਿਕ ਤਮਗਾ ਜੇਤੂ ਰਾਜਵਰਧਨ ਸਿੰਘ ਰਾਠੌੜ, ਓਲੰਪਿਕ ਮੈਡਲਿਸਟ ਯੋਗੇਸ਼ਵਰ ਦੱਤ, ਕਾਮਨਵੈਲਥ ਗੇਮਜ਼ ਵਿਚ ਤਮਗਾ ਜਿੱਤਣ ਵਾਲੀ ਬਬੀਤਾ ਫੌਗਾਟ, ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਸ਼ਟਲਰ ਸਾਈਨਾ ਨੇਹਵਾਲ ਸ਼ਾਮਲ ਹੈ।
ਇਹ ਵੀ ਪੜ੍ਹੋ : ਇਹ ਹੈ ਇਕ ਅਜਿਹਾ ਮਾਸਕ ਜੋ ਸਕਿੰਟਾਂ 'ਚ ਵਾਇਰਸ ਨੂੰ ਕਰਦਾ ਹੈ ਨਸ਼ਟ, ਕੀਮਤ ਹੈ ਸਿਰਫ਼ ਇੰਨੀ